ਨਵੀਂ ਦਿੱਲੀ - ਸਾਬਕਾ ਭਾਰਤੀ ਕਪਤਾਨ ਸੌਰਵ ਗੁਗਾਂਲੀ ਨੂੰ ਬਾਈਕਸ ਦਾ ਕਾਫੀ ਸ਼ੌਕ ਹੈ ਤੇ ਉਨ੍ਹਾਂ ਨੇ BMW G 310 GS ਬਾਈਕ ਖਰੀਦੀ, ਜਿਸ ਦੀ ਨਵੀਂ ਦਿੱਲੀ ਚ ਐਕਸ ਸ਼ੋਅ ਰੂਮ ਦੀ ਕੀਮਤ 3.49 ਲੱਖ ਰੁਪਏ ਹੈ। ਪਿਛਲੇ ਸਾਲ ਯੁਵਰਾਜ ਸਿੰਘ ਨੇ ਵੀ BMW G 310 R ਖਰੀਦੀ ਸੀ ਜਿਸ ਦੀ ਕੀਮਤ 2.99 ਲੱਖ ਰੁਪਏ ਸੀ। ਬੀਐੱਮਡਬਲਿਊ ਨੇ 2018 ਚ ਭਾਰਤ ਚ ਆਪਣੀ ਦੋਨੋਂ ਬਾਈਕਸ ਲਾਂਚ ਕੀਤੀਆਂ ਸੀ ਤੇ ਇਹ ਕਾਫੀ ਪਾਪੁਲਰ ਹੋਈਆਂ ਸਨ। ਦਾਦਾ ਦਾ ਬਾਈਕਸ ਨਾਲ ਪੁਰਾਣਾ ਨਾਤਾ ਰਿਹਾ ਹੈ। ਉਹ ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨਾਲ ਹੀਰੋ ਹਾਂਡਾ ਦੇ ਐਡ ਚ ਨਜ਼ਰ ਆਏ ਸਨ। ਕ੍ਰਿਕਟਰਾਂ ਨੂੰ ਬਾਈਕਸ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਤਾਂ ਬਾਈਕਸ ਦਾ ਖਾਸਾ ਕੁਲੈਕਸ਼ਨ ਹੈ।

ਇਕ ਐਂਡਵੈਚਰ ਬਾਈਕ ਹੈ ਜਿਸ ਦੀ ਵੱਧ ਤੋਂ ਵੱਧ ਸਪੀਡ 143 ਕਿ.ਮੀ. ਪ੍ਰਤੀ ਘੰਟਾ ਹੈ। 6 ਗੀਅਰ ਵਾਲੀ ਇਹ ਬਾਈਕ ਤਿੰਨ ਰੰਗਾਂ ਚ ਉਪਲਬਧ ਹੈ। 313 ਸੀਸੀ ਦੀ ਇਸ ਬਾਈਕ ਚ ਵਾਟਰ ਕੂਲਡ ਚਾਰ ਸਟਰੋਕ ਸਿੰਗਲ ਸਿਲੰਡਰ ਇੰਜਣ ਹੈ। ਗਾਂਗੂਲੀ ਕੋਲ ਬੀਐੱਮਡਬਲਿਊ 7-ਸੀਰੀਜ਼ ਕਾਰ ਮੌਜੂਦ ਹਨ ਜਿਸ ਨੂੰ ਉਨ੍ਹਾਂ ਵੱਲੋਂ ਕਈ ਵਾਰ ਚਲਾਉਂਦੇ ਹੋਏ ਦੇਖਿਆ ਜਾਂਦਾ ਹੈ।

Posted By: Amita Verma