ਜੇਐੱਨਐੱਨ, ਨਵੀਂ ਦਿੱਲੀ- ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ’ਚ ਵੀਰਵਾਰ ਨੂੰ ਹੋਣ ਵਾਲੀ ਭਾਰਤੀ ਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸਾਲਾਨਾ ਜਨਰਲ ਅਸੰਬਲੀ (ਏਜੀਐੱਮ) ਤੋਂ ਇਕ ਦਿਨ ਪਹਿਲਾਂ ਬੱੁਧਵਾਰ ਨੂੰ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਆਹਮਣੇ-ਸਾਹਮਣੇ ਹੋਣਗੇ। ਅਜਿਹਾ ਇਸ ਲਈ ਕਿਉਂਕਿ ਬੱੁਧਵਾਰ ਨੂੰ ਬੀਸੀਸੀਆਈ ਮੈਂਬਰਾਂ ਵਿਚਕਾਰ ਇਕ ਿਕਟ ਮੁਕਾਬਲਾ ਖੇਡਿਆ ਜਾਵੇਗਾ। ਇਸ ਮੁਕਾਬਲੇ ’ਚ ਗਾਂਗੁਲੀ ਤੇ ਸ਼ਾਹ ਆਪਣੀਆਂ-ਆਪਣੀਆਂ ਟੀਮਾਂ ਦੀ ਕਪਤਾਨੀ ਕਰਨਗੇ। ਇਹ ਇਸ ਨਵੇਂ ਸਟੇਡੀਅਮ ਦਾ ਪਹਿਲਾ ਮੁਕਾਬਲਾ ਹੋਵੇਗਾ।

ਬੀਸੀਸੀਆਈ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਏਜੀਐੱਮ ਤੋਂ ਇਕ ਦਿਨ ਪਹਿਲਾਂ ਮੋਟੇਰਾ ’ਚ ਗਾਂਗੁਲੀ ਤੇ ਸ਼ਾਹ ਦੀ ਕਪਤਾਨੀ ’ਚ ਦੋ ਟੀਮਾਂ ਵਿਚਕਾਰ ਿਕਟ ਮੈਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ’ਚ ਬੀਸੀਸੀਆਈ ਦੇ ਇਲੈਕਟ੍ਰੋਲ ਬੋਰਡ ਦੇ ਮੈਂਬਰ ਸ਼ਾਮਿਲ ਹੋਣਗੇ, ਜੋ ਏਜੀਐੱਮ ’ਚ ਭਾਗ ਲੈਣ ਲਈ ਇੱਥੇ ਪਹੰੁਚਣਗੇ। ਦੁਬਾਰਾ ਬਣ ਕੇ ਤਿਆਰ ਹੋਏ ਦੇਸ਼ ਦੇ ਸਭ ਤੋਂ ਵੱਡੇ ਸਟੇਡੀਅਮ ’ਚ ਇਹ ਿਕਟ ਮੁਕਾਬਲਾ ਹੋਵੇਗਾ। ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਇਸ ਮੈਚ ’ਚ ਰੈਫਰੀ ਦੀ ਭੂਮਿਕਾ ’ਚ ਹੋਣਗੇ।

ਮੈਚ ਤੋਂ ਇਕ ਦਿਨ ਬਾਅਦ ਏਜੀਐੱਮ ਆਯੋਜਿਤ ਹੋਵੇਗੀ। ਆਗਾਮੀ ਘਰੇਲੂ ਸੈਸ਼ਨ ’ਚ ਰਣਜੀ ਟਰਾਫੀ ਤੇ ਵਿਜੈ ਹਜ਼ਾਰੇ ਟਰਾਫੀ ਸਮੇਤ ਹੋਰ ਵਰਗਾਂ ਦੇ ਟੂਰਨਾਮੈਂਟ ਆਯੋਜਿਤ ਕਰਨਾ ਹੀ ਇਸ ਏਜੀਐੱਮ ਦਾ ਮੱੁਖ ਏਜੰਡਾ ਹੋਵੇਗਾ। ਇਸ ਦੇ ਨਾਲ ਇੰਗਲੈਂਡ ਟੀਮ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਏਜੀਐੱਮ ’ਚ ਚਰਚਾ ਕੀਤੀ ਜਾਵੇਗੀ। ਮੋਟੇਰਾ ’ਚ ਪਹੰੁਚਣ ਤੋਂ ਬਾਅਦ ਸਾਰੇ ਮੈਂਬਰਾਂ ਨੂੰ ਕੋਰੋਨਾ ਟੈਸਟ ’ਚੋਂ ਵੀ ਲੰਘਣਾ ਪਵੇਗਾ।

ਇਸ ਏਜੀਐੱਮ ’ਚ ਉਤਰਾਖੰਡ ਿਕਟ ਕਮੇਟੀ ਦੇ ਮਾਹਿਮ ਵਰਮਾ, ਆਸਾਮ ਿਕਟ ਕਮੇਟੀ ਦੇ ਦੇਵਾਜੀਤ ਸੇਕੀਆ, ਬੜੌਦਾ ਿਕਟ ਕਮੇਟੀ ਦੇ ਪ੍ਰਣਬ ਅਮੀਨ, ਹੈਦਰਾਬਾਦ ਿਕਟ ਕਮੇਟੀ ਦੇ ਮੁਹੰਮਦ ਅਜ਼੍ਹਰੂਦੀਨ ਸਮੇਤ ਕੱੁਲ 28 ਮੈਂਬਰ ਇਸ ਮੀਟਿੰਗ ’ਚ ਭਾਗ ਲੈਣਗੇ। ਅਜਿਹੇ ’ਚ ਤਾਮਾਮ ਿਕਟ ਦਿੱਗਜ਼ ਇਸ ਮੈਚ ’ਚ ਖੇਡਦੇ ਨਜ਼ਰ ਆ ਸਕਦੇ ਹਨ।

Posted By: Harjinder Sodhi