ਕੋਲਕਾਤਾ (ਜੇਐੱਨਐੱਨ) : ਬੀਸੀਸੀਆਈ ਦੇ ਭਵਿੱਖ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਬੰਗਲਾਦੇਸ਼ ਖ਼ਿਲਾਫ਼ ਤਿੰਨ ਨਵੰਬਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਖੇਡਣ ਦਾ ਫ਼ੈਸਲਾ ਕਪਤਾਨ ਵਿਰਾਟ ਕੋਹਲੀ ਨੇ ਲੈਣਾ ਹੈ।

ਅਜਿਹੀਆਂ ਕਿਆਸ ਅਰਾਈਆਂ ਹਨ ਕਿ ਕੋਹਲੀ ਟੀ-20 ਸੀਰੀਜ਼ 'ਚੋਂ ਬਾਹਰ ਰਹਿ ਸਕਦੇ ਹਨ ਪਰ ਇੰਦੌਰ ਤੇ ਕੋਲਕਾਤਾ ਵਿਚ ਦੋ ਟੈਸਟ ਖੇਡਣਗੇ। ਗਾਂਗੁਲੀ ਨੇ ਇੱਥੇ ਬੰਗਾਲ ਕ੍ਰਿਕਟ ਸੰਘ ਦੇ ਮੁੱਖ ਦਫਤਰ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ 24 ਅਕਤੂਬਰ ਨੂੰ ਉਨ੍ਹਾਂ ਨੂੰ ਮਿਲਾਂਗਾ।

ਮੈਂ ਉਨ੍ਹਾਂ ਨਾਲ ਉਸੇ ਤਰ੍ਹਾਂ ਗੱਲ ਕਰਾਂਗਾ ਜਿਵੇਂ ਬੀਸੀਸੀਆਈ ਪ੍ਰਧਾਨ ਕਪਤਾਨ ਨਾਲ ਗੱਲ ਕਰਦਾ ਹੈ। ਉਹ ਕਪਾਤਨ ਹਨ ਤੇ ਫ਼ੈਸਲਾ ਉਨ੍ਹਾਂ ਨੇ ਹੀ ਲੈਣਾ ਹੈ। ਹੁਣ ਤਕ ਦੋਹਰੇ ਸੈਂਕੜੇ ਸਮੇਤ 529 ਦੌੜਾਂ ਬਣਾ ਚੁੱਕੇ ਰੋਹਿਤ ਸ਼ਰਮਾ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਰੋਹਿਤ ਲਈ ਬਹੁਤ ਖ਼ੁਸ਼ ਹਾਂ।