Smriti Mandhana Wedding CalledOff : ਸਮ੍ਰਿਤੀ-ਪਲਾਸ਼ ਦੇ ਵਿਆਹ 'ਤੇ ਆਈ ਵੱਡੀ ਅਪਡੇਟ ! ਮਹਿਲਾ ਕ੍ਰਿਕਟਰ ਨੇ ਖ਼ੁਦ ਪੋਸਟ ਕਰ ਕੇ ਦਿੱਤੀ ਜਾਣਕਾਰੀ
Smriti Mandhana ਨੇ ਲਿਖਿਆ- ਮੇਰਾ ਮੰਨਣਾ ਹੈ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਕਾਰਨ ਅਤੇ ਉਦੇਸ਼ ਹੁੰਦਾ ਹੈ, ਅਤੇ ਮੇਰੇ ਲਈ ਉਹ ਹਮੇਸ਼ਾ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਰਿਹਾ ਹੈ। ਮੈਂ ਭਾਰਤ ਲਈ ਖੇਡਦੀ ਰਹਿਣਾ ਚਾਹੁੰਦੀ ਹਾਂ, ਮੈਚ ਜਿੱਤਣਾ ਚਾਹੁੰਦੀ ਹਾਂ ਅਤੇ ਵੱਧ ਤੋਂ ਵੱਧ ਟਰਾਫ਼ੀਆਂ ਦੇਸ਼ ਦੇ ਨਾਮ ਕਰਨਾ ਚਾਹੁੰਦੀ ਹਾਂ। ਇਹੀ ਮੇਰਾ ਫੋਕਸ ਹੈ ਅਤੇ ਹਮੇਸ਼ਾ ਰਹੇਗਾ।
Publish Date: Sun, 07 Dec 2025 01:39 PM (IST)
Updated Date: Sun, 07 Dec 2025 02:08 PM (IST)
Smriti Mandhana Wedding Called Off : ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ (Smriti Mandhana) ਤੇ ਉਨ੍ਹਾਂ ਦੇ ਲੌਂਗ ਟਾਈਮ ਬੁਆਏਫ੍ਰੈਂਡ ਪਲਾਸ਼ ਮੁਛੱਲ (Palash Muchhal)ਦਾ ਵਿਆਹ ਰੱਦ ਹੋ ਗਿਆ ਹੈ। ਇਹ ਜਾਣਕਾਰੀ ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸਾਂਝੀ ਕਰ ਕੇ ਦਿੱਤੀ।
![naidunia_image]()
'ਪਿਛਲੇ ਕੁਝ ਹਫ਼ਤਿਆਂ ਤੋਂ ਮੇਰੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਤਰ੍ਹਾਂ ਦੀਆਂ ਗੱਲਾਂ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਹੁਣ ਇਸ ਬਾਰੇ ਬੋਲਣਾ ਜ਼ਰੂਰੀ ਹੈ। ਮੈਂ ਬਹੁਤ ਨਿੱਜੀ ਸੁਭਾਅ ਵਾਲੀ ਇਨਸਾਨ ਹਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰੱਖਣਾ ਚਾਹੁੰਦੀ ਹਾਂ, ਪਰ ਮੈਂ ਇਹ ਸਾਫ਼ ਕਰਨਾ ਚਾਹੁੰਦੀ ਹਾਂ ਕਿ ਵਿਆਹ ਹੁਣ ਰੱਦ ਹੋ ਚੁੱਕਾ ਹੈ। ਮੈਂ ਇੱਥੇ ਹੀ ਇਸ ਵਿਸ਼ੇ ਨੂੰ ਖ਼ਤਮ ਕਰਨਾ ਚਾਹੁੰਦੀ ਹਾਂ ਅਤੇ ਆਪ ਸਭ ਤੋਂ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਇਸ ਗੱਲ ਦਾ ਸਨਮਾਨ ਕਰੋ। ਦੋਹਾਂ ਪਰਿਵਾਰਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖੋ ਅਤੇ ਸਾਨੂੰ ਥੋੜ੍ਹਾ ਸਮਾਂ ਅਤੇ ਜਗ੍ਹਾ (ਸਪੇਸ) ਦਿਓ, ਤਾਂ ਜੋ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝ ਸਕੀਏ ਅਤੇ ਅੱਗੇ ਵਧ ਸਕੀਏ। ਮੇਰਾ ਮੰਨਣਾ ਹੈ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਕਾਰਨ ਅਤੇ ਉਦੇਸ਼ ਹੁੰਦਾ ਹੈ, ਅਤੇ ਮੇਰੇ ਲਈ ਉਹ ਹਮੇਸ਼ਾ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਰਿਹਾ ਹੈ। ਮੈਂ ਭਾਰਤ ਲਈ ਖੇਡਦੀ ਰਹਿਣਾ ਚਾਹੁੰਦੀ ਹਾਂ, ਮੈਚ ਜਿੱਤਣਾ ਚਾਹੁੰਦੀ ਹਾਂ ਅਤੇ ਵੱਧ ਤੋਂ ਵੱਧ ਟਰਾਫ਼ੀਆਂ ਦੇਸ਼ ਦੇ ਨਾਮ ਕਰਨਾ ਚਾਹੁੰਦੀ ਹਾਂ। ਇਹੀ ਮੇਰਾ ਫੋਕਸ ਹੈ ਅਤੇ ਹਮੇਸ਼ਾ ਰਹੇਗਾ। ਆਪ ਸਾਰਿਆਂ ਦੇ ਪਿਆਰ ਅਤੇ ਸਪੋਰਟ ਲਈ ਦਿਲੋਂ ਧੰਨਵਾਦ। ਹੁਣ ਅੱਗੇ ਵਧਣ ਦਾ ਸਮਾਂ ਹੈ।'
-ਸਮ੍ਰਿਤੀ ਮੰਧਾਨਾ