ਦੁਬਈ (ਪੀਟੀਆਈ) : ਰਾਸ਼ਟਰਮੰਲ ਖੇਡਾਂ ਵਿਚ ਪਾਕਿਸਤਾਨ ਖ਼ਿਲਾਫ਼ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਵਾਲੀ ਭਾਰਤੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਆਈਸੀਸੀ ਟੀ-20 ਰੈਂਕਿੰਗ ਵਿਚ ਆਪਣੇ ਸਰਬੋਤਮ ਤੀਜੇ ਸਥਾਨ 'ਤੇ ਪੁੱਜ ਗਈ ਹੈ।

ਉਹ ਦੂਜੇ ਸਥਾਨ 'ਤੇ ਕਾਬਜ ਆਸਟ੍ਰੇਲੀਆ ਦੀ ਬੇਥ ਮੂਨੀ ਤੋਂ ਦੋ ਰੇਟਿੰਗ ਅੰਕ ਪਿੱਛੇ ਹੈ। ਮੰਧਾਨਾ ਵਨ ਡੇ ਰੈਂਕਿੰਗ ਵਿਚ ਸਿਖਰ 'ਤੇ ਰਹਿ ਚੁੱਕੀ ਹੈ। ਉਹ ਟੀ-20 ਰੈਂਕਿੰਗ ਵਿਚ ਪਹਿਲਾਂ ਵੀ ਤੀਜੇ ਸਥਾਨ 'ਤੇ ਪੁੱਜ ਚੁੱਕੀ ਹੈ। ਭਾਰਤ ਦੀ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ ਆਸਟ੍ਰੇਲੀਆ ਖ਼ਿਲਾਫ਼ ਕਰੀਅਰ ਦੇ ਸਰਬੋਤਮ ਪ੍ਰਦਰਸ਼ਨ (18 ਦੌੜਾਂ 'ਤੇ ਚਾਰ ਵਿਕਟਾਂ) ਤੋਂ ਬਾਅਦ ਰੈਂਕਿੰਗ ਵਿਚ 48 ਸਥਾਨਾਂ ਦਾ ਸੁਧਾਰ ਕੀਤਾ। ਉਹ 49ਵੇਂ ਸਥਾਨ 'ਤੇ ਪੁੱਜ ਗਈ।

Posted By: Gurinder Singh