ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤ ਤੇ ਸ੍ਰੀਲੰਕਾ 'ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਸ੍ਰੀਲੰਕਾ ਖ਼ਿਲਾਫ਼ ਸੀਰੀਜ਼ ਤੋਂ ਹੁਣ ਕਪਤਾਨ ਸ਼ਿਖਰ ਧਵਨ ਵੀ ਬਾਹਰ ਹੋ ਗਏ ਹਨ। ਆਈਸੋਲੇਸ਼ਨ 'ਚ ਜਾਣ ਵਾਲੇ ਖਿਡਾਰੀਆਂ ਦੀ ਲਿਸਟ 'ਚ ਉਨ੍ਹਾਂ ਦੀ ਨਾਂ ਵੀ ਹੈ। ਅਜਿਹੇ 'ਚ ਅਗਲੇ ਦੋਵੇਂ ਹੀ ਮੈਚ 'ਚ ਟੀਮ ਦੀ ਕਪਤਾਨੀ ਭੁਵਨੇਸ਼ਵਰ ਕੁਮਾਰ ਕਰਦੇ ਨਜ਼ਰ ਆਉਣਗੇ।

ਮੰਗਲਵਾਰ ਨੂੰ ਭਾਰਤੀ ਟੀਮ ਦੇ ਸ੍ਰੀਲੰਕਾ ਖ਼ਿਲਾਫ਼ ਦੂਜੇ ਟੀ20 ਮੁਕਾਬਲੇ 'ਚ ਖੇਡਿਆ ਸੀ। ਮੈਚ ਤੋਂ ਆਲਰਾਊਂਡਰ ਕੁਰਣਾਲ ਪਾਂਡਿਆ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ ਸਾਰੇ ਖਿਡਾਰੀਆਂ ਦੇ ਤਤਕਾਲ ਆਈਸੋਲੇਸ਼ਨ 'ਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਮੈਚ ਦੇ ਇਕ ਦਿਨ ਲਈ ਮੁਲਤਵੀਂ ਕਰਨ ਦੀ ਜਾਣਕਾਰੀ ਸਾਹਮਣੇ ਆਈ। ਬੀਸੀਸੀਆਈ ਮੇਲ ਤੇ ਟਵੀਟ ਰਾਹੀਂ ਇਸ ਗੱਲ ਦੀ ਅਧਿਕਾਰਤ ਜਾਣਕਾਰੀ ਦਿੱਤੀ ਕਿ ਕੁਰਣਾਲ ਪਾਜ਼ੇਟਿਵ ਪਾਏ ਗਏ ਹਨ।

ਕੁਰਣਾਲ ਪਾਂਡਿਆ ਦੇ ਸੰਪਰਕ ਵਿਚ ਆਏ ਪ੍ਰਿਥਵੀ ਸ਼ਾ, ਸੂਰਜਕੁਮਾਰ ਯਾਦਵ, ਈਸ਼ਾਨ ਕਿਸ਼ਨ, ਦੇਵਦੱਤ ਪਦਿਕਲ ਅਤੇ ਕ੍ਰਿਸ਼ਣਾੱਪਾ ਗੌਤਮ ਨੂੰ ਇਕੱਲਤਾ ਵਿਚ ਭੇਜ ਦਿੱਤਾ ਗਿਆ ਹੈ। ਹੁਣ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਅਗਲੇ ਕੁਝ ਦਿਨਾਂ ਲਈ ਟੀਮ ਤੋਂ ਦੂਰ ਰਹਿਣਾ ਹੋਵੇਗਾ, ਜਿਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਸਾਰੇ ਅਗਲੇ ਦੋ ਮੈਚਾਂ ਵਿਚ ਹੁਣ ਟੀਮ ਦਾ ਹਿੱਸਾ ਨਹੀਂ ਹੋਣਗੇ। ਇਸ 'ਚ ਕਪਤਾਨ ਧਵਨ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਅਜਿਹਾ ਹੋਇਆ ਤਾਂ ਗੇਂਦਬਾਜ਼ ਭੁਵਨੇਸ਼ਵਰ ਜਿਨ੍ਹਾਂ ਨੂੰ ਸੀਰੀਜ਼ ਲਈ ਉਪ ਕਪਤਾਨ ਬਣਾਇਆ ਗਿਆ ਹੈ ਉਹ ਟੀਮ ਦੀ ਕਮਾਨ ਸੰਭਾਲਣਗੇ।

12 ਖਿਡਾਰੀ ਚੋਣ ਲਈ ਉਪਲਬਧ

ਭੁਵਨੇਸ਼ਵਰ ਕੁਮਾਰ, ਰਿਤੁਰਾਜ ਗਾਇਕਵਾੜ, ਮਨੀਸ਼ ਪਾਂਡੇ, ਨਿਤੀਸ਼ ਰਾਣਾ, ਸੰਜੂ ਸੈਮਸਨ (ਵਿਕਟਕੀਪਰ), ਯੁਜਵਿੰਦਰ ਸਿੰਘ ਚਹਲ, ਰਾਹੁਲ ਚਾਹਰ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਦੀਪਕ ਚਾਹਰ, ਨਵਦੀਪ ਸੈਨੀ ਤੇ ਚੇਤਨ ਸਕਾਰੀਆ।

Posted By: Ravneet Kaur