ਵੇਲਿੰਗਟਨ (ਏਪੀ) : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਮੰਗਲਵਾਰ ਨੂੰ ਦੇਸ਼ ਦੇ ਸਾਲਾਨਾ ਕ੍ਰਿਕਟ ਪੁਰਸਕਾਰਾਂ ਵਿਚ ਸਾਰੇ ਫਾਰਮੈਟਾਂ ਵਿਚ ਚੰਗੇ ਪ੍ਰਦਰਸ਼ਨ ਲਈ ਛੇ ਸਾਲ ਵਿਚ ਚੌਥੀ ਵਾਰ ਵੱਕਾਰੀ ਸਰ ਰਿਚਰਡ ਹੈਡਲੀ ਮੈਡਲ ਲਈ ਚੁਣਿਆ ਗਿਆ ਤੇ ਨਾਲ ਹੀ ਉਹ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਵੀ ਬਣੇ। ਡੇਵੋਨ ਕਾਨਵਾਏ ਨੂੰ ਆਪਣੇਪਹਿਲੇ ਹੀ ਅੰਤਰਰਾਸ਼ਟਰੀ ਸੈਸ਼ਨ ਵਿਚ ਸਾਲ ਦਾ ਸਰਬੋਤਮ ਮਰਦ ਵਨ ਡੇ ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਗਿਆ।