ਨਵੀਂ ਦਿੱਲੀ (ਆਈਏਐੱਨਐੱਸ) : ਲਾਕਡਾਊਨ ਲਾਗੂ ਹੋਣ ਤੋਂ ਪਹਿਲਾਂ ਸ਼੍ਰੇਅਸ ਅਈਅਰ ਨੇ ਆਪਣੀਆਂ ਤਿੰਨ ਇਕ ਦਿਨਾ ਪਾਰੀਆਂ ਵਿਚ 103, 52, ਤੇ 62 ਦੌੜਾਂ ਬਣਾਈਆਂ ਸਨ। ਇਹ ਤਿੰਨੇ ਪਾਰੀਆਂ ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਖੇਡੀਆਂ ਸਨ। ਅਈਅਰ ਨੇ ਕਿਹਾ ਕਿ ਬੱਲੇਬਾਜ਼ ਵਜੋਂ ਟਾਈਮਿੰਗ ਵਾਪਸ ਹਾਸਲ ਕਰਨ ਤੇ ਆਪਣੀ ਮਸਲ ਮੈਮਰੀ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਕੁਝ ਨੈੱਟ ਸੈਸ਼ਨ ਦੀ ਲੋੜ ਹੋਵੇਗੀ। ਤੁਸੀਂ ਕਾਫੀ ਦਿਨਾਂ ਬਾਅਦ ਬੱਲਾ ਫੜੋਗੇ ਤੇ ਤੁਹਾਡੇ ਸਾਹਮਣੇ ਗੇਂਦਬਾਜ਼ 140 ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨਗੇ। ਇਸ ਲਈ ਇਸ ਜ਼ੋਨ ਵਿਚ ਆਉਣਾ ਸੌਖਾ ਨਹੀਂ ਹੋਵੇਗਾ। ਇਸ ਲਈ ਕੁਝ ਨੈੱਟ ਸੈਸ਼ਨ ਚਾਹੀਦੇ ਹੋਣਗੇ ਜਿਸ ਨਾਲ ਦਿਮਾਗ਼ ਵੀ ਪੂਰੀ ਤਰ੍ਹਾਂ ਸੰਭਲ ਜਾਵੇ।