ਕਟਕ (ਪੀਟੀਆਈ) : ਭਾਰਤੀ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਹ ਇੰਨੇ ਜ਼ਿੰਮੇਵਾਰ ਨਹੀਂ ਸਨ ਪਰ ਹੁਣ ਆਪਣੀ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਲੰਬੇ ਸਮੇਂ ਤੋਂ ਭਾਰਤੀ ਟੀਮ ਦੀ ਮੁਸ਼ਕਲ ਰਹੇ ਬੱਲੇਬਾਜ਼ੀ ਦੇ ਚੌਥੇ ਨੰਬਰ 'ਤੇ ਅਈਅਰ ਆਪਣੀ ਦਾਅਵੇਦਾਰੀ ਪੁਖ਼ਤਾ ਕਰਦੇ ਨਜ਼ਰ ਆ ਰਹੇ ਹਨ। ਵੈਸਟਇੰਡੀਜ਼ ਖ਼ਿਲਾਫ਼ ਉਨ੍ਹਾਂ ਨੇ ਪਹਿਲੇ ਦੋ ਵਨ ਡੇ ਵਿਚ ਅਰਧ ਸੈਂਕੜੇ ਲਾਏ ਹਨ। ਉਨ੍ਹਾਂ ਨੇ ਤੀਜੇ ਵਨ ਡੇ ਤੋਂ ਪਹਿਲਾਂ ਕਿਹਾ ਕਿ ਇਹ ਤਜਰਬੇ ਤੇ ਜ਼ਿੰਮੇਵਾਰੀ ਨਾਲ ਆਉਂਦਾ ਹੈ।

ਪਹਿਲਾ ਦਰਜਾ ਕਰੀਅਰ ਦੇ ਦੌਰ ਵਿਚ ਮੈਂ ਹਮਲਾਵਰ ਸੀ ਤੇ ਕਦੀ ਜ਼ਿੰਮੇਵਾਰੀ ਨਹੀਂ ਲੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ ਮੈਨੂੰ ਲੱਗਾ ਕਿ ਉੱਚ ਪੱਧਰ 'ਤੇ ਖੇਡਣ ਲਈ ਜ਼ਿੰਮੇਵਾਰੀ ਜ਼ਰੂਰੀ ਹੈ। ਹੁਣ ਮੈਂ ਸਟ੍ਰੋਕਸ ਵੀ ਲਾ ਸਕਦਾ ਹਾਂ ਤੇ ਇਕ ਦੌੜ ਵੀ ਲੈ ਸਕਦਾ ਹਾਂ। ਮੈਂ ਆਪਣੀ ਖੇਡ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਤੇ ਉਸ ਮੁਤਾਬਕ ਖੇਡਦਾ ਹਾਂ।