ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਰ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਸੱਜੇ ਹੱਥ ਵਿਚ ਸੱਟ ਲੱਗੀ ਹੈ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਤੇ ਉਹ ਮੁੰਬਈ ਖ਼ਿਲਾਫ਼ ਮੈਚ ਵਿਚ ਖੇਡਣਗੇ ਜਾਂ ਨਹੀਂ। ਲੈਅ ਵਿਚ ਚੱਲ ਰਹੇ ਅਈਅਰ ਇਸ ਸੈਸ਼ਨ ਵਿਚ ਹੁਣ ਤਕ 33.25 ਦੀ ਅੌਸਤ ਨਾਲ ਦਿੱਲੀ ਵੱਲੋਂ ਸਭ ਤੋਂ ਜ਼ਿਆਦਾ 266 ਦੌੜਾਂ ਬਣਾ ਚੁੱਕੇ ਹਨ।