ਆਕਲੈਂਡ (ਪੀਟੀਆਈ) : ਸ਼ਿਖਰ ਧਵਨ ਨੂੰ ਰੱਬ 'ਤੇ ਬਹੁਤ ਯਕੀਨ ਹੈ ਤੇ ਇਹੀ ਕਾਰਨ ਹੈ ਕਿ ਜਦ ਜ਼ਿੰਬਾਬਵੇ ਦੌਰੇ ਦੌਰਾਨ ਉਨ੍ਹਾਂ ਦੀ ਥਾਂ ਕੇਐੱਲ ਰਾਹੁਲ ਨੂੰ ਕਪਤਾਨੀ ਸੌਂਪੀ ਗਈ ਤਾਂ ਉਹ ਦੁਖੀ ਨਹੀਂ ਹੋਏ ਸਨ। ਧਵਨ ਨੇ ਕਿਹਾ ਕਿ ਮੈਂ ਦੁਖੀ ਨਹੀਂ ਹੋਇਆ ਸੀ ਕਿਉਕਿ ਕੁਝ ਚੀਜ਼ਾਂ ਪਹਿਲਾਂ ਤੋਂ ਹੀ ਤੈਅ ਹੁੰਦੀਆਂ ਹਨ ਤੇ ਜੋ ਕੁਝ ਵੀ ਹੁੰਦਾ ਹੈ ਉਹ ਸਾਡੇ ਭਲੇ ਲਈ ਹੁੰਦਾ ਹੈ। ਜੇ ਤੁਸੀਂ ਜ਼ਿੰਬਾਬਵੇ ਦੌਰੇ ਤੋਂ ਬਾਅਦ ਦੇਖੋਗੇ ਤਾਂ ਮੈਨੂੰ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਲਈ ਮੁੜ ਕਪਤਾਨ ਬਣਾਇਆ ਗਿਆ ਤੇ ਇਸੇ ਚੋਣ ਕਮੇਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ। ਇਸ ਲਈ ਜ਼ਿੰਬਾਬਵੇ ਵਿਚ ਜੋ ਕੁਝ ਹੋਇਆ ਉਸ ਨਾਲ ਮੈਨੂੰ ਦੁੱਖ ਨਹੀਂ ਹੋਇਆ ਸੀ। ਰੱਬ ਜੋ ਕੁਝ ਕਰਦਾ ਹੈ ਚੰਗੇ ਲਈ ਕਰਦਾ ਹੈ।

Posted By: Gurinder Singh