ਜੇਐੱਨਐੱਨ, ਨਵੀਂ ਦਿੱਲੀ : ਕੇਰਲ 'ਚ ਹਾਲ ਹੀ 'ਚ ਇਕ ਗਰਭਵਤੀ ਹਥਣੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖਿਲਾ ਕੇ ਮੌਤ ਦੇ ਮੂੰਹ 'ਚ ਸੁੱਟ ਦਿੱਤਾ ਗਿਆ ਸੀ। ਬੇਜ਼ੁਬਾਨ ਹਥਣੀ ਦੀ ਜਾਨ ਲੈਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਹਰ ਕੋਈ ਕੋਸ ਰਿਹਾ ਹੈ। ਇਸ ਦੌਰਾਨ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੇ ਇਕ ਬੇਜ਼ੁਬਾਨ ਦੀ ਜਾਨ ਬਚਾ ਕੇ ਸਾਬਿਤ ਕਰ ਦਿੱਤੀ ਕਿ ਇਨਸਾਨੀਅਤ ਹਾਲੇ ਜ਼ਿੰਦਾ ਹੈ।

ਦਰਅਸਲ, ਸ਼ਿਖ਼ਰ ਹਾਲੇ ਤਕ ਆਪਣੇ 6 ਮਿਲੀਅਨ ਤੋਂ ਵੱਧ ਇੰਸਟਾਗ੍ਰਾਮ ਫੋਟੋਅਰਸ ਨੂੰ ਸ਼ਾਨਦਾਰ ਤਸਵੀਰਾਂ ਅਤੇ ਰੌਚਕ ਵੀਡੀਓਜ਼ ਪਾ ਕੇ ਇੰਟਰਟੇਨ ਕਰਦੇ ਨਜ਼ਰ ਆ ਰਹੇ ਸੀ, ਪਰ ਹਾਲ ਹੀ 'ਚ ਸ਼ਿਖ਼ਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸਾਰਿਆਂ ਦਾ ਦਿਲ ਜਿੱਤਣ ਵਾਲੀ ਹੈ। ਜੀ ਹਾਂ, ਸ਼ਿਖ਼ਰ ਨੇ ਇਕ ਕਬੂਤਰ ਦੀ ਜਾਨ ਬਚਾਈ ਹੈ। ਪਰਿਵਾਰ ਦੇ ਨਾਲ ਮਿਲ ਕੇ ਉਨ੍ਹਾਂ ਨੇ ਕਬੂਤਰ ਨੂੰ ਬਚਾਇਆ ਹੈ ਅਤੇ ਫਿਰ ਉਸਨੂੰ ਇਕ ਨਵਾਂ ਜੀਵਨ ਦਾਨ ਦਿੱਤਾ ਹੈ। ਇਸਦਾ ਵੀਡੀਓ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

ਸ਼ਿਖ਼ਰ ਧਵਨ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ, ਹਰ ਕਿਸੇ ਦੀ ਜਾਨ ਕੀਮਤੀ ਹੈ। ਇਸ ਲਈ ਜੇਕਰ ਤੁਹਾਨੂੰ ਕਿਸੇ ਦਾ ਜੀਵਨ ਬਚਾਉਣ ਦਾ ਮੌਕਾ ਮਿਲੇ, ਤਾਂ ਕ੍ਰਿਪਾ ਉਸਦਾ ਸਨਮਾਨ ਕਰੋ। ਇਸ ਵੀਡੀਓ ਦੀ ਗੱਲ ਕਰੀਏ ਤਾਂ ਸ਼ਿਖ਼ਰ ਧਵਨ ਦਾ ਬੇਟਾ ਜ਼ੋਰਾਵਰ ਧਵਨ ਉਸ ਕਬੂਤਰ ਨੂੰ ਦਾਣਾ-ਪਾਣੀ ਖਿਲਾ ਰਿਹਾ ਹੈ। ਜ਼ੋਰਾਵਰ ਦੇ ਕੋਲ ਕੁਝ ਚਾਵਲ ਹਨ ਅਤੇ ਇਕ ਪਾਣੀ ਦਾ ਕਟੋਰਾ ਹੈ। ਇੰਨਾ ਹੀ ਨਹੀਂ, ਪਿਤਾ-ਪੁੱਤਰ ਦੀ ਇਹ ਜੋੜੀ ਇਹ ਵੀ ਗੱਲ ਕਰ ਰਹੀ ਹੈ ਕਿ ਇਸਨੂੰ ਉਨ੍ਹਾਂ ਨੇ ਕਿਵੇਂ ਬਚਾਇਆ ਅਤੇ ਕਿਵੇਂ ਇਹ ਫਿਰ ਤੋਂ ਉਡਾਣ ਭਰ ਸਕਦਾ ਹੈ।

ਧਵਨ ਨੇ ਇਸ ਕਬੂਤਰ ਨੂੰ ਫੜ੍ਹਨ ਤੋਂ ਬਾਅਦ ਇਕ ਕਾਰਟੂਨ ਦੇ ਅੰਦਰ ਰੱਖਿਆ ਹੈ, ਜਿਸ ਕਾਰਨ ਉਹ ਬਾਹਰ ਨਾ ਜਾ ਸਕੇ। ਬੇਟਾ ਜ਼ੋਰਾਵਰ ਕਬੂਤਰ ਨੂੰ ਦਾਣਾ ਖਿਲਾਉਣ ਦੀ ਕੋਸ਼ਿਸ਼ ਕਰਦਾ ਹੈ।

Posted By: Susheel Khanna