ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸਿਖਰ ਧਵਨ ਨੇ ਇਕ ਖਿਡਾਰੀ ਨੂੰ ਆਪਣੀ ਪਤਨੀ ਵਰਗਾ ਦੱਸਿਆ ਹੈ। ਇਹ ਖਿਡਾਰੀ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੇ ਟੈਸਟ ਮੈਚਾਂ ਦੇ ਓਪਨਿੰਗ ਪਾਟਨਰ ਰਹੇ ਮੁਰਲੀ ਵਿਜੈ ਹਨ। ਸੱਟਾਂ ਦੀ ਵਜ੍ਹਾ ਕਾਰਨ ਭਾਰਤੀ ਟੀਮ ’ਚ ਚੱਲ ਰਹੇ ਮੁਰਲੀ ਵਿਜੈ ਦਾ ਧਿਆਨ ਆਈਪੀਐੱਲ ’ਤੇ ਹਨ। ਇਸ ਦੌਰਾਨ ਸਿਖਰ ਧਵਨ ਨੇ ਉਨ੍ਹਾਂ ਨਾਲ ਆਪਣੀ ਦੋਸਤੀ ਬਾਰੇ ਖੁਲਾਸਾ ਕੀਤਾ ਹੈ। ਲੰਬੇ ਸਮੇਂ ਤੋਂ ਨਾਲ ਨਾ ਖੇਡਣ ਦੇ ਬਾਵਜੂਦ ਵੀ ਉਨ੍ਹਾਂ ਦੀ ਦੋਸਤੀ ਬਰਕਰਾਰ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਕਿ੍ਰਕਟ ’ਤੇ ਬੈ੍ਰਕ ਲਾਇਆ ਹੋਇਆ ਹੈ। ਇਸ ਤਰ੍ਹਾਂ ਕਿ੍ਰਕਟਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਂਸ ਤੇ ਆਪਣੀ ਟੀਮ ਨਾਲ ਖਿਡਾਰੀਆਂ ਨਾਲ ਜੁੜੇ ਹਨ। ਭਾਰਤੀ ਖਿਡਾਰੀ ਹੋਰ ਦੇਸ਼ਾਂ ਦੇ ਖਿਡਾਰੀਆਂ ਨਾਲ-ਨਾਲ ਪੱਤਰਕਾਰਾਂ ਨਾਲ ਵੀ ਸੋਸ਼ਲ ਮੀਡੀਆ ’ਤੇ ਗੱਲਬਾਤ ਕਰ ਰਹੇ ਹਨ। ਇਸ ਘੜੀ ’ਚ ਸਿਖਰ ਧਵਨ ਨੇ ਰਵਿਚੰਦਰਨ ਦੇ ਨਵੇਂ ਸੋਸ਼ਲ ਮੀਡੀਆ ਚੈਟ ਸ਼ੋ ‘ਫ੍ਰੀਲਿੰਗ’ ’ਚ ਕਈ ਖੁਲਾਸੇ ਕੀਤੇ ਤੇ ਮਜ਼ੇਦਾਰ ਗੱਲ ਵੀ ਕੀਤੀ।

ਇੰਸਟਾਗ੍ਰਾਮ ’ਤੇ ਲਾਈਵ ਚੈਟ ਸ਼ੋ ’ਚ ਸਿਖਰ ਧਵਨ ਨੇ ਕਿਹਾ ਕਿ, ‘ਮੁਰਲੀ ਵਿਜੈ ਫੀਲਡ ਅੰਦਰ ਤੇ ਬਾਹਰ ਦੋਵਾਂ ਹੀ ਥਾਵਾਂ ’ਤੇ ਬਹੁਤ ਹੀ ਪਿਆਰੇ ਸਖ਼ਸ਼ ਹਨ। ਮੈਂ ਉਨ੍ਹਾਂ ਨੂੰ ਬਹੁਤ ਹੀ ਕਰੀਬ ਤੋਂ ਜਾਣਦਾ ਹਾਂ। ਉਹ ਇਕ ਖੂਬਸੂਰਤ ਇਨਸਾਨ ਹੈ। ਮੈਂ ਉਸ ਨੂੰ ਕਹਾਂਗਾ ਕਿ ਤੂੰ ਮੇਰੀ ਪਤਨੀ ਵਰਗਾ ਹੈ। ਕਦੇ-ਕਦੇ ਜਦੋਂ ਅਸੀਂ ਇਕ ਰਨ ਨਹੀਂ ਲੈਂਦੇ ਤਾਂ ਸਾਡੇ ’ਚ ਬਹੁਤ ਹੀ ਬਹਿਸ ਹੋ ਜਾਂਦੀ ਸੀ ਪਰ ਛੇਤੀ ਹੀ ਹੱਲ ਹੋ ਜਾਂਦਾ ਸੀ।

ਧਵਨ ਨੇ ਇਹ ਵੀ ਦੱਸਿਆ ਹੈ ਕਿ ਉਸ ਨੂੰ ਸਮਝਾਉਣਾ ਬਹੁਤ ਹੀ ਮੁਸ਼ਕਿਲ ਹੈ। ਤੁਹਾਨੂੰ ਉਸ ਨੂੰ ਸਮਝਾਉਣ ਲਈ ਇਕ ਸ਼ਾਂਤ ਦਿਮਾਗ ਤੇ ਸਬਰ ਰੱਖਣ ਦੀ ਜ਼ਰੂਰਤ ਹੈ ਪਰ ਉਹ ਇਕ ਪਿਆਰਾ ਸਖ਼ਸ਼ ਹੈ। ਮੈਨੂੰ ਉਸ ਨਾਲ ਓਪਨਿੰਗ ਕਰਨਾ

ਪਸੰਦ ਹੈ। ਅਸੀਂ ਦੇਸ਼ ਲਈ ਕਾਫੀ ਚੰਗਾ ਕੀਤਾ ਹੈ। ਹੁਣ ਅਸੀਂ ਕਾਫੀ ਚੰਗੇ ਦੋਸਤ ਹਾਂ। ਬੇਸ਼ੱਕ ਮੈਂ ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਤੇ ਉਨ੍ਹਾਂ ਨਾਲ ਖੂਬ ਹੱਸਣ ਬਾਰੇ ਸੋਚ ਰਿਹਾ ਹਾਂ।

Posted By: Rajnish Kaur