ਜੇਐਨਐਨ, ਨਵੀਂ ਦਿੱਲੀ : ਭਾਰਤ ਅਤੇ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਜਾ ਰਹੀ ਟੀ20 ਵਿਚੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਬਾਹਰ ਹੋ ਗਏ ਸਨ। ਸੱਟ ਲੱਗਣ ਕਾਰਨ ਸ਼ਿਖਰ ਧਵਨ ਨੂੰ 15 ਮੈਂਬਰੀ ਟੀਮ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਸ਼ਿਖਰ ਧਵਨ ਦੀ ਥਾਂ ਵਿਕਟ ਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਟੀ20 ਟੀਮ ਵਿਚ ਸਥਾਨ ਹਾਸਲ ਕੀਤਾ ਸੀ। ਹਾਲਾਂਕਿ ਬੰਗਲਾਦੇਸ਼ ਤੋਂ ਬਾਅਦ ਵੈਸਟਇੰਡੀਜ਼ ਖ਼ਿਲਾਫ਼ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿਚ ਥਾਂ ਨਹੀਂ ਮਿਲੀ।

ਹੁਣ ਇਹ ਖ਼ਬਰ ਹੈ ਕਿ ਬੱਲੇਬਾਜ਼ ਸ਼ਿਖਰ ਧਵਨ ਵੈਸਟਇੰਡੀਜ਼ ਖ਼ਿਲਾਫ਼ 15 ਦਸੰਬਰ ਨੂੰ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਵਿਚੋਂ ਬਾਹਰ ਜਾ ਸਕਦੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਫਿਰ ਉਨ੍ਹਾਂ ਦੀ ਥਾਂ ਕਿਸੇ ਇਕ ਸਲਾਮੀ ਬੱਲੇਬਾਜ਼ ਨੂੰ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਚੋਣਕਰਤਾਵਾਂ ਕੋਲ ਚਾਰ ਅਜਿਹੇ ਖਿਡਾਰੀ ਹਨ ਜੋ ਧਵਨ ਦੀ ਥਾਂ ਲੈ ਸਕਦੇ ਹਨ। ਅਜਿਹੇ ਵਿਚ ਟੀਮ ਮੈਨੇਜਮੈਂਟ ਲਈ ਬਹੁਤ ਅਹਿਮ ਹੋਵੇਗਾ ਕਿ ਕਿਹੜੇ ਖਿਡਾਰੀ ਨੂੰ ਧਵਨ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਜਾਵੇ।

ਇਹ 4 ਖਿਡਾਰੀ ਹਨ ਓਪਨਿੰਗ ਦੇ ਦਾਅਵੇਦਾਰ

ਸ਼ਿਖਰ ਧਵਨ ਜੇ ਬਾਹਰ ਹੁੰਦੇ ਹਨ ਤਾਂ ਉਨ੍ਹਾਂ ਦੀ ਥਾਂ ਟੀਮ ਵਿਚ ਜਿਹੜੇ ਚਾਰ ਖਿਡਾਰੀਆਂ ਨੂੰ ਬਤੌਰ ਓਪਨਰ ਸ਼ਾਮਲ ਕੀਤਾ ਜਾ ਸਕਦਾ ਹੈ ਉਨ੍ਹਾਂ ਵਿਚ ਸੰਜੂ ਸੈਮਸਨ, ਮੰਯਕ ਅਗਰਵਾਲ, ਸ਼ੁਭਮਨ ਗਿੱਲ ਅਤੇ ਪ੍ਰਿਥਵੀ ਸ਼ਾਅ ਦੇ ਨਾਂ ਸ਼ਾਮਲ ਹਨ। ਸੰਜੂ ਲਗਾਤਾਰ ਟੀਮ ਨਾਲ ਜੁੜੇ ਹੋਏ ਹਨ, ਇਸ ਲਈ ਉਨ੍ਹਾਂ ਦੀ ਸਥਿਤੀ ਜ਼ਿਆਦਾ ਮਜ਼ਬੁਤ ਲਗਦੀ ਹੈ ਪਰ ਮਯੰਕ ਘਰੇਲੂ ਪੱਧਰ 'ਤੇ ਬਤੌਰ ਓਪਨਰ ਛਾਏ ਹੋਏ ਹਨ। ਉਥੇ ਸ਼ੁਭਮਨ ਗਿੱਲ ਵੀ ਸ਼ਾਨਦਾਰ ਪਰਫਾਰਮਰ ਹਨ। ਪ੍ਰਿਥਵੀ ਸ਼ਾ ਬੈਨ ਤੋਂ ਬਾਅਦ ਮੁੰਬਈ ਟੀਮ ਲਈ ਰਨ ਬਣਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਵੀ ਮਜਬੂਤ ਲੱਗ ਰਹੀ ਹੈ।

Posted By: Tejinder Thind