ਨਵੀਂ ਦਿੱਲੀ (ਜੇਐੱਨਐੱਨ) : ਕੋਰੋਨਾ ਵਾਇਰਸ ਕਾਰਨ ਪਿਛਲੇ ਲਗਪਗ ਦੋ ਹਫ਼ਤਿਆਂ ਤੋਂ ਲੋਕ ਘਰਾਂ 'ਚ ਕੈਦ ਹਨ। ਇੱਥੋਂ ਤਕ ਕਿ ਹੁਣ ਅਗਲੇ 21 ਦਿਨਾਂ ਲਈ ਦੇਸ਼ ਭਰ 'ਚ ਲਾਕਡਾਊਨ ਹੋ ਗਿਆ ਹੈ। ਅਜਿਹੇ 'ਚ ਹੁਣ ਹਰ ਕਿਸੇ ਨੁੰ ਘਰ 'ਚ ਰਹਿਣਾ ਪੈ ਰਿਹਾ ਹੈ ਪਰ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੀ ਪਤਨੀ ਤੋਂ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਕੱਪੜੇ ਧੋਣੇ ਪੈ ਰਹੇ ਹਨ ਤੇ ਵਾਸ਼ਰੂਮ ਸਾਫ ਕਰਨਾ ਪੈ ਰਿਹਾ ਹੈ।


ਦਰਅਸਲ, ਭਾਰਤੀ ਟੀਮ ਦੇ ਖੱਬੇ ਹੱਥੇ ਦੇ ਬੱਲੇਬਾਜ਼ ਤੇ ਗੱਬਰ ਦੇ ਨਾਂ ਨਾਲ ਮਸ਼ਹੂਰ ਸ਼ਿਖਰ ਧਵਨ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਤੇ ਦੱਸਿਆ ਹੈ ਕਿ ਘਰ 'ਚ ਇਕ ਹਫ਼ਤਾ ਰਹਿਣ 'ਤੇ ਤੁਹਾਨੂੰ ਕੀ-ਕੀ ਕਰਨਾ ਪੈ ਸਕਦਾ ਹੈ। ਕੋਰੋਨਾ ਵਾਇਰਸ ਕਾਰਨ ਹਰ ਤਰ੍ਹਾਂ ਦੀ ਕ੍ਰਿਕਟ ਬੰਦ ਹੈ। ਧਵਨ ਨੇ ਸੋਸ਼ਲ ਮੀਡੀਆ 'ਚ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਕੱਪੜੇ ਧੋਂਦੇ ਤੇ ਵਾਸ਼ਰੂਮ ਸਾਫ ਕਰਦੇ ਨਜ਼ਰ ਆ ਰਹੇ ਹਨ।


ਵੀਡੀਓ 'ਚ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਝਾੜ ਪਾ ਰਹੀ ਹੈ ਤੇ ਸਜਦੀ-ਸੰਵਰਦੀ ਦਿਖਾਈ ਦੇ ਰਹੀ ਹੈ। ਸ਼ਿਖਰ ਧਵਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਦੇ ਕੈਪਸ਼ਨ 'ਚ ਲਿਖਿਆ ਹੈ, 'ਘਰ 'ਚ ਇਕ ਹਫ਼ਤੇ ਤੋਂ ਬਾਅਦ ਦਾ ਜੀਵਨ, ਹਕੀਕਤ ਵੱਡੀ ਮਾਰ ਕਰਦੀ ਹੈ।' ਇਸ ਵੀਡੀਓ 'ਚ ਆਇਸ਼ਾ ਧਵਨ (ਸ਼ਿਖਰ ਧਵਨ ਦੀ ਪਤਨੀ) ਦੇ ਹੱਥਾਂ 'ਚ ਇਕ ਡੰਡਾ ਵੀ ਹੈ। ਮਸਤੀ ਮਜ਼ਾਕ ਭਰੇ ਇਸ ਵੀਡੀਓ 'ਚ ਇਕ ਗਾਣਾ ਚੱਲ ਰਿਹਾ ਹੈ ਜਿਸ ਦੇ ਬੋਲ ਹਨ, 'ਬੀਵੀ ਮਿਲੀ ਹੈ ਐਸੀ, ਕਾਮ ਕਯਾ ਕਰੇਗੀ।

Posted By: Sarabjeet Kaur