ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਓਪਨਰ ਸ਼ਿਖਰ ਧਵਨ (Shikhar Dhawan) ਦੇ ਤਲਾਕ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੀਡੀਆ 'ਚ ਖ਼ਬਰਾਂ ਹੈ ਕਿ ਧਵਨ ਤੇ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ (Ayesha Mukherjee) ਵਿਚਕਾਰ ਤਲਾਕ ਹੋ ਗਿਆ ਹੈ। ਇੰਸਟਾਗ੍ਰਾਮ 'ਤੇ ਆਇਸ਼ਾ ਦੇ ਨਾਂ ਤੋਂ ਬਣੇ ਅਕਾਊਂਟ 'ਤੇ ਇਕ ਲੰਬੀ ਚੌੜੀ ਪੋਸਟ ਲਿਖੀ ਗਈ ਹੈ, ਜਿਸ 'ਚ ਉਨ੍ਹਾਂ ਦੇ ਤੇ ਧਵਨ ਵਿਚਕਾਰ ਤਲਾਕ ਦਾ ਐਲਾਨ ਕੀਤਾ ਗਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਇਕ ਵਾਰ ਤਲਾਕ ਹੋਣਾ ਹੀ ਬੁਰਾ ਹੁੰਦਾ ਹੈ ਪਰ ਮੇਰਾ ਦੂਜੀ ਵਾਰ ਤਲਾਕ ਹੋ ਗਿਆ ਹੈ। ਹਾਲਾਂਕਿ ਹੁਣ ਤਕ ਭਾਰਤੀ ਕ੍ਰਿਕਟਰ ਧਵਨ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਪੋਸਟ ਜਾਂ ਬਿਆਨ ਨਹੀਂ ਦਿੱਤਾ ਗਿਆ ਹੈ।

ਧਵਨ ਤੇ ਆਇਸ਼ਾ ਵਿਚਕਾਰ ਪਹਿਲਾਂ ਦੋਸਤੀ ਹੋਈ ਤੇ ਫਿਰ ਪਿਆਰ। ਸਾਲ 2009 'ਚ ਦੋਵਾਂ ਨੇ ਮੰਗਣੀ ਕਰਨ ਦਾ ਫ਼ੈਸਲਾ ਲਿਆ ਤੇ ਇਸ ਤੋਂ ਤਿੰਨ ਸਾਲ ਬਾਅਦ ਦੋਵੇਂ ਵਿਆਹ ਦੇ ਬੰਧਨ 'ਚ ਬੰਝ ਗਏ। ਆਇਸ਼ਾ ਦਾ ਇਹ ਦੂਜਾ ਵਿਆਹ ਸੀ। ਉਨ੍ਹਾਂ ਦਾ ਪਹਿਲਾ ਵਿਆਹ ਆਸਟ੍ਰੇਲੀਆ ਦੇ ਇਕ ਬਿਜਨੈਸ ਮੈਨ ਨਾਲ ਹੋਇਆ ਜਿਨ੍ਹਾਂ ਦੀਆਂ ਦੋ ਕੁੜੀਆਂ ਹਨ। ਆਇਸ਼ਾ ਉਮਰ 'ਚ ਧਵਨ ਤੋਂ ਕਰੀਬ 10 ਸਾਲ ਵੱਡੀ ਹੈ। ਹਾਲਾਂਕਿ, ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਨੇ ਕਦੇ ਕੋਈ ਪਰੇਸ਼ਾਨੀ ਖੜ੍ਹੀ ਨਹੀਂ ਕੀਤੀ। ਸਾਲ 2014 'ਚ ਆਇਸ਼ਾ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਜੋਰਾਵਰ ਧਵਨ ਹੈ।

ਇੰਸਟਾਗ੍ਰਾਮ 'ਤੇ ਜੋ ਪੋਸਟ ਹੈ ਉਸ 'ਚ ਲਿਖਿਆ ਗਿਆ ਹੈ, 'ਇਕ ਬੇਹੱਦ ਮਜਾਕੀਆ ਜਿਹਾ ਸ਼ਬਦ ਜਿਸ ਦਾ ਮਤਲਬ ਬਹੁਤ ਹੀ ਜ਼ਿਆਦਾ ਤਾਕਤਵਰ ਤੇ ਜੁੜਾਅ ਵਾਲਾ ਹੈ। ਮੈਂ ਪਹਿਲੀ ਵਾਰ ਤਲਾਕ ਦਾ ਅਨੁਭਵ ਕੀਤਾ ਸੀ। ਪਹਿਲੀ ਵਾਰ ਮੈਂ ਤਲਾਕ ਤੋਂ ਜਦੋਂ ਲੰਘੀ ਤਾਂ ਮੈਨੂੰ ਬਹੁਤ ਹੀ ਡਰਿਆ ਹੋਇਆ ਤੇ ਖਰਾਬ ਮਹਿਸੂਸ ਹੋਇਆ। ਮੈਨੂੰ ਅਜਿਹਾ ਲੱਗਾ ਸੀ ਕਿ ਜਿਵੇਂ ਮੈਂ ਫੇਲ੍ਹ ਹੋ ਗਈ ਤੇ ਉਸ ਸਮੇਂ ਮੈਂ ਕੁਝ ਗਲਤ ਕਰ ਰਹੀ ਸੀ। ਮੈਨੂੰ ਲੱਗਦਾ ਸੀ ਤਲਾਕ ਇਕ ਬਹੁਤ ਹੀ ਗੰਦਾ ਸ਼ਬਦ ਹੈ, ਜਦੋਂ ਤਕ ਕਿ ਮੈਂ ਦੋ ਵਾਰ ਤਲਾਕ ਨਹੀਂ ਝੇਲ ਚੁੱਕੀ ਸੀ।'

Posted By: Amita Verma