ਨਵੀਂ ਦਿੱਲੀ (ਜੇਐੱਨਐੱਨ) : ਦਿੱਲੀ ਕੈਪੀਟਲਜ਼ ਦੇ ਉੱਪ ਕਪਤਾਨ ਸ਼ਿਖਰ ਧਵਨ ਨੇ ਕਿਹਾ ਹੈ ਕਿ ਮੈਂ ਖ਼ੁਸ਼ ਹਾਂ ਕਿ ਅਸੀਂ ਰਾਜਸਥਾਨ ਖ਼ਿਲਾਫ਼ ਮੈਚ ਜਿੱਤ ਗਏ। ਇਹ ਸ਼ਾਨਦਾਰ ਟੀਮ ਕੋਸ਼ਿਸ਼ ਸੀ। ਸਾਨੂੰ ਹਮੇਸ਼ਾ ਲੱਗ ਰਿਹਾ ਸੀ ਕਿ ਸਾਡੇ ਕੋਲ ਮੌਕਾ ਹੈ। ਅਸੀਂ ਜਾਣਦੇ ਸੀ ਕਿ ਜੇ ਅਸੀਂ ਉਨ੍ਹਾਂ ਦੇ ਸਿਖ਼ਰਲੇ ਬੱਲੇਬਾਜ਼ਾਂ ਨੂੰ ਆਊਟ ਕਰ ਲਿਆ ਤਾਂ ਅਸੀਂ ਉਨ੍ਹਾਂ ਨੂੰ ਹਰਾ ਸਕਦੇ ਹਾਂ। ਸਾਡੇ ਕੋਲ ਗੇਂਦਬਾਜ਼ੀ ਵਿਚ ਤਜਰਬਾ ਹੈ।