ਦੁਬਈ (ਪੀਟੀਆਈ) : ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੇ ਹਰਫ਼ਨਮੌਲਾ ਦੀਪਤੀ ਸ਼ਰਮਾ ਆਈਸੀਸੀ ਮਹਿਲਾ ਵਨ ਡੇ ਰੈਂਕਿੰਗ ਵਿਚ ਆਪਣੇ ਸਥਾਨ 'ਤੇ ਕਾਇਮ ਹਨ ਜਦਕਿ ਸ਼ਿਖਾ ਪਾਂਡੇ ਨੇ ਟਾਪ-10 ਵਿਚ ਵਾਪਸੀ ਕੀਤੀ ਹੈ। ਮੰਧਾਨਾ 710 ਅੰਕ ਲੈ ਕੇ ਸੱਤਵੇਂ ਸਥਾਨ 'ਤੇ ਹੈ ਜਦਕਿ ਕਪਤਾਨ ਮਿਤਾਲੀ ਰਾਜ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਅੱਠਵੇਂ ਸਥਾਨ 'ਤੇ ਹੈ। ਇੰਗਲੈਂਡ ਦੀ ਟੈਮੀ ਬਿਊਮੋਂਟ ਚੋਟੀ 'ਤੇ ਹੈ। ਗੇਂਦਬਾਜ਼ੀ ਵਿਚ ਗੋਸਵਾਮੀ 681 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ ਜਦਕਿ ਪੂਨਮ ਯਾਦਵ ਅੱਠਵੇਂ ਤੇ ਸ਼ਿਖਾ 10ਵੇਂ ਸਥਾਨ 'ਤੇ ਹੈ। ਸ਼ਿਖਾ ਫਰਵਰੀ 2019 ਵਿਚ ਕਰੀਅਰ ਦੀ ਸਰਬੋਤਮ ਪੰਜਵੀਂ ਰੈਂਕਿੰਗ 'ਤੇ ਪੁੱਜੀ ਸੀ। ਹਰਫ਼ਨਮੌਲਾ ਵਿਚ ਟਾਪ-10 ਵਿਚ ਦੀਪਤੀ ਇਕੱਲੀ ਭਾਰਤੀ ਹੈ ਜੋ 343 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਆਸਟ੍ਰੇਲੀਆ ਦੀ ਏਲਿਸਾ ਹੀਲੀ ਤੀਜੇ ਸਥਾਨ 'ਤੇ ਹੈ। ਗੇਂਦਬਾਜ਼ਾਂ 'ਚ ਮੇਗਾਨ ਸ਼ਟ ਦੂਜੇ ਸਥਾਨ 'ਤੇ ਪੁੱਜ ਗਈ ਹੈ ਜਦਕਿ ਮਰੀਜਾਨੇ ਕੈਪ ਤੀਜੇ ਸਥਾਨ 'ਤੇ ਖਿਸਕ ਗਈ ਹੈ।