ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਸੀਨੀਅਰ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਮਹਿਲਾ ਕ੍ਰਿਕਟ ਨੂੰ ਵੱਧ ਹਰਮਨਪਿਆਰਾ ਬਣਾਉਣ ਲਈ ਛੋਟੀਆਂ ਗੇਂਦਾਂ ਤੇ ਛੋਟੀਆਂ ਪਿੱਚਾਂ ਵਰਗੇ ਸੁਝਾਅ ਨੂੰ ਗ਼ੈਰ ਜ਼ਰੂਰੀ ਮੰਨਦੀ ਹੈ ਤੇ ਉਨ੍ਹਾਂ ਨੇ ਆਈਸੀਸੀ ਨੂੰ ਅਪੀਲ ਕੀਤੀ ਹੈ ਕਿ ਵੱਧ ਦਰਸ਼ਕਾਂ ਨੂੰ ਆਕਰਸ਼ਤ ਕਰਨ ਲਈ ਨਿਯਮਾਂ ਨਾਲ ਛੇੜਛਾੜ ਨਾ ਕਰੇ। ਭਾਰਤੀ ਹਵਾਈ ਫ਼ੌਜ ਦੀ ਅਧਿਕਾਰੀ 31 ਸਾਲਾ ਸ਼ਿਖਾ ਨੇ ਲਿਖਿਆ ਕਿ ਮਹਿਲਾ ਕ੍ਰਿਕਟ ਦੀ ਤਰੱਕੀ ਤੇ ਇਸ ਨੂੰ ਵੱਧ ਹਰਮਨਪਿਆਰਾ ਬਣਾਉਣ ਲਈ ਕਈ ਤਰ੍ਹਾਂ ਦੇ ਸੁਝਾਵਾਂ ਬਾਰੇ ਪੜ੍ਹ ਜਾਂ ਸੁਣ ਰਹੀ ਹਾਂ। ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਜ਼ਿਆਦਾਤਰ ਸੁਝਾਅ ਗ਼ੈਰ ਜ਼ਰੂਰੀ ਹਨ। ਭਾਰਤ ਵੱਲੋਂ 104 ਅੰਤਰਰਾਸ਼ਟਰੀ ਮੈਚਾਂ ਵਿਚ 113 ਵਿਕਟਾਂ ਵਿਕਟਾਂ ਹਾਸਲ ਕਰਨ ਵਾਲੀ ਸ਼ਿਖਾ ਨੇ ਕਿਹਾ ਕਿ ਕਿਸੇ ਵੀ ਕਾਰਨ ਪਿੱਚ ਦੀ ਲੰਬਾਈ ਘੱਟ ਕਰਨਾ ਸਹੀ ਨਹੀਂ ਹੈ। ਸ਼ਿਖ਼ਾ ਬਾਊਂਡਰੀ ਛੋਟੀ ਕਰਨ ਦੇ ਪੱਖ ਵਿਚ ਵੀ ਨਹੀਂ ਹੈ।