ਨਵੀਂ ਦਿੱਲੀ (ਪੀਟੀਆਈ) : ਤਜਰਬੇਕਾਰ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਸੱਤ ਮਾਰਚ ਤੋਂ ਸ਼ੁਰੂ ਹੋਣ ਵਾਲੀ ਅਗਲੀ ਵਨ ਡੇ ਤੇ ਟੀ-20 ਸੀਰੀਜ਼ ਲਈ ਸ਼ਨਿਚਰਵਾਰ ਨੂੰ ਚੁਣੀ ਗਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਮਿਤਾਲੀ ਰਾਜ ਵਨ ਡੇ, ਜਦਕਿ ਹਰਮਨਪ੍ਰੀਤ ਕੌਰ ਟੀ-20 ਟੀਮ ਦੀ ਅਗਵਾਈ ਕਰੇਗੀ।

ਨੌਜਵਾਨ ਧਮਾਕੇਦਾਰ ਬੱਲੇਬਾਜ਼ ਸ਼ੇਫਾਲੀ ਵਰਮਾ ਨੂੰ ਵਨ ਡੇ ਟੀਮ ਵਿਚ ਥਾਂ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਨੀਤੂ ਡੇਵਿਡ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਫ਼ੈਸਲੇ 'ਤੇ ਸਵਾਲ ਉੱਠਣ ਲੱਗਾ ਹੈ। ਵਨ ਡੇ ਟੀਮ ਵਿਚ ਮਿਤਾਲੀ ਤੇ ਪੂਨਮ ਰਾਉਤ ਵਰਗੀਆਂ ਬੱਲੇਬਾਜ਼ ਹਨ ਜਿਨ੍ਹਾਂ ਨੂੰ ਹੌਲੀ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ ਪਿਛਲੇ ਸਾਲ ਮਹਿਲਾ ਟੀ-20 ਵਿਸ਼ਵ ਕੱਪ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੀ ਸ਼ੇਫਾਲੀ ਕੋਲ ਟੀ-20 ਦਾ ਤਜਰਬਾ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਜਾਨਣਾ ਦਿਲਚਸਪ ਹੋਵੇਗਾ ਕਿ ਸਿਖਰਲੇ ਨੰਬਰ 'ਤੇ ਹੌਲੀ ਬੱਲੇਬਾਜ਼ੀ ਕਰਨ ਵਾਲੀ ਕਪਤਾਨ ਮਿਤਾਲੀ ਰਾਜ ਖ਼ੁਦ ਸ਼ੇਫਾਲੀ ਨੂੰ ਟੀਮ ਵਿਚ ਚਾਹੁੰਦੀ ਸੀ ਜਾਂ ਨਹੀਂ। ਸ਼ੇਫਾਲੀ ਦੀ ਗ਼ੈਰਮੌਜੂਦਗੀ ਵਿਚ ਭਾਰਤ ਨੂੰ ਵੱਡੇ ਸ਼ਾਟ ਲਾਉਣ ਵਾਲੀਆਂ ਖਿਡਾਰਨਾਂ ਦੀ ਘਾਟ ਰੜਕੇਗੀ। ਰੈਗੂਲਰ ਵਿਕਟਕੀਪਰ ਸੁਸ਼ਮਾ ਵਰਮਾ ਦੋਵਾਂ ਟੀਮਾਂ ਦਾ ਹਿੱਸਾ ਹਨ ਜਦਕਿ ਵਨ ਡੇ ਟੀਮ ਵਿਚ ਸ਼ਵੇਤਾ ਵਰਮਾ ਤੇ ਟੀ-20 ਵਿਚ ਨੁਜਹਤ ਪਰਵੀਨ ਦੂਜੀ ਵਿਕਟਕੀਪਰ ਦੀ ਭੂਮਿਕਾ ਵਿਚ ਹਨ। ਸ਼ਵੇਤਾ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ ਵਿਚ ਥਾਂ ਮਿਲੀ ਹੈ। ਚੋਣਕਾਰ ਸ਼ਿਖਾ ਦੀ ਥਾਂ ਤੇਜ਼ ਗੇਂਦਬਾਜ਼ੀ ਵਿਚ ਬੈਂਚ ਸਟ੍ਰੈਂਥ ਨੂੰ ਪਰਖਣਾ ਚਾਹੁੰਦੇ ਸਨ ਜਿਸ ਵਿਚ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਸੀ ਪ੍ਰਤਿਊਸ਼ਾ ਤੇ ਮੋਨਿਕਾ ਪਟੇਲ ਨੂੰ ਦੋਵਾਂ ਟੀਮਾਂ ਵਿਚ ਸ਼ਾਮਲ ਕੀਤਾ ਗਿਆ। ਨੌਜਵਾਨ ਤੇਜ਼ ਗੇਂਦਬਾਜ਼ ਸਿਮਰਨ ਦਿਲ ਬਹਾਦੁਰ ਟੀ-20 ਅੰਤਰਰਾਸ਼ਟਰੀ ਟੀਮ ਦਾ ਹਿੱਸਾ ਹਨ।

ਖੱਬੇ ਹੱਥ ਦੀ ਸਪਿੰਨਰ ਯਾਸਤਿਕਾ ਭਾਟੀਆ ਨੂੰ 50 ਓਵਰਾਂ ਦੀ ਟੀਮ ਵਿਚ ਏਕਤਾ ਬਿਸ਼ਟ ਦੀ ਥਾਂ ਮੌਕਾ ਮਿਲਿਆ ਹੈ ਜਦਕਿ ਲੰਬੇ ਸਮੇਂ ਤੋਂ ਖ਼ਰਾਬ ਲੈਅ ਨਾਲ ਜੂਝ ਰਹੀ ਬੱਲੇਬਾਜ਼ ਵੇਦਾ ਕ੍ਰਿਸ਼ਣਾਮੂਰਤੀ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ ਹੈ। ਵਨ ਡੇ ਤੇ ਟੀ-20 ਸੀਰੀਜ਼ ਦੇ ਸਾਰੇ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਜਾਣਗੇ

ਵਨ ਡੇ ਟੀਮ : ਮਿਤਾਲੀ ਰਾਜ (ਕਪਤਾਨ), ਸਮਿ੍ਤੀ ਮੰਧਾਨਾ, ਜੇਮਿਮਾ ਰਾਡਰਿਗਜ਼, ਪੂਨਮ ਰਾਉਤ, ਪਿ੍ਰਆ ਪੂਨੀਆ, ਯਾਸਤਿਕਾ ਭਾਟੀਆ, ਹਰਮਨਪ੍ਰਰੀਤ ਕੌਰ (ਉੱਪ ਕਪਤਾਨ), ਡੀ ਹੇਮਲਤਾ, ਦੀਪਤੀ ਸ਼ਰਮਾ, ਸੁਸ਼ਮਾ ਵਰਮਾ (ਵਿਕਟਕੀਪਰ), ਸ਼ਵੇਤਾ ਵਰਮਾ (ਵਿਕਟਕੀਪਰ), ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਝੂਲਨ ਗੋਸਵਾਮੀ, ਮਾਨਸੀ ਜੋਸ਼ੀ, ਪੂਨਮ ਯਾਦਵ, ਸੀ ਪ੍ਰਤਿਊਸ਼ਾ, ਮੋਨਿਕਾ ਪਟੇਲ।

ਟੀ-20 ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ (ਉੱਪ ਕਪਤਾਨ), ਸ਼ੇਫਾਲੀ ਵਰਮਾ, ਜੇਮੀਮਾ ਰਾਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼, ਹਰਲੀਨ ਦਿਓਲ, ਸੁਸ਼ਮਾ ਵਰਮਾ (ਵਿਕਟਕੀਪਰ), ਨੁਜਹਤ ਪਰਵੀਨ (ਵਿਕਟਕੀਪਰ), ਆਯੁਸ਼ੀ ਸੋਨੀ, ਅਰੁੰਧਤੀ ਰੈੱਡੀ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਮਾਨਸੀ ਜੋਸ਼ੀ, ਮੋਨਿਕਾ ਪਟੇਲ, ਸੀ ਪ੍ਰਤਿਊਸ਼ਾ, ਸਿਮਰਨ ਦਿਲ ਬਹਾਦੁਰ।

Posted By: Susheel Khanna