ਨਵੀਂ ਦਿੱਲੀ, ਏਐਨਆਈ : ਟੀਮ ਇੰਡੀਆ ਵੂਮੈਨਜ਼ ਕ੍ਰਿਕਟ ਦੀ ਟੀ-20 ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਜੇਮਿਮਾਹ ਰੋਡ੍ਰਿਸ ਤੇ ਦੀਪਤੀ ਸ਼ਰਮਾ ਨਾਲ ਸੈਫਾਲੀ ਵਰਮਾ ਵੀ ਦਿ ਹੰਡ੍ਰੇਡ ਦੇ ਪਹਿਲੇ ਸੈਸ਼ਨ 'ਚ ਜਲਵਾ ਬਿਖੇਰਨ ਲਈ ਤਿਆਰ ਹਨ। ਸੱਜੇ ਹੱਥ ਦੀ ਓਪਨਰ ਕੀਵੀ ਆਲਰਾਊਂਡਰ ਸੋਫੀ ਡਿਵਾਈਨ ਦੀ ਕਪਤਾਨੀ 'ਚ ਬਰਮਿੰਘਮ ਫੀਨਿਕਸ ਵੱਲੋਂ ਖੇਡਦੀ ਦਿਖਾਈ ਦੇਵੇਗੀ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਘਟਨਾਕ੍ਰਮ ਬਾਰੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸ਼ੈਫਾਲੀ ਪੰਜਵੀਂ ਭਾਰਤੀ ਮਹਿਲਾ ਖਿਡਾਰੀ ਹੈ ਜਿਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਟੂਰਨਾਮੈਂਟ ਲਈ ਨੋ ਆਬਜੈਕਸ਼ਨ ਸਰਟੀਫਿਕੇਟ NOC ਮਿਲਿਆ ਹੈ।

ਸੂਤਰਾਂ ਨੇ ਕਿਹਾ ਕਿ ਇਹ ਸਿਰਫ ਸ਼ੈਫਾਲੀ ਲਈ ਹੀ ਨਹੀਂ ਬਲਕਿ ਭਾਰਤੀ ਮਹਿਲਾ ਕ੍ਰਿਕਟ ਲਈ ਵੀ ਇਕ ਚੰਗੀ ਖਬਰ ਹੈ ਕਿ ਦਿ ਹੰਡ੍ਰਿਡ ਦੇ ਪਹਿਲੇ ਸੈਸ਼ਨ 'ਚ ਪੰਜ ਭਾਰਤੀ ਖਿਡਾਰੀ ਹੋਣਗੇ। ਸ਼ੈਫਾਲੀ ਵਰਗੇ ਖਿਡਾਰੀਆਂ ਨੂੰ ਇਸ ਤਜ਼ਰਬੇ ਨਾਲ ਕਾਫੀ ਫਾਇਦਾ ਮਿਲੇਗਾ। 17 ਸਾਲ ਕ੍ਰਿਕਟ ਨੇ ਦਿਖਾਇਆ ਹੈ ਕਿ ਉਨ੍ਹਾਂ ਨੇ ਕਿਵੇਂ ਚੁਣੌਤੀਆਂ ਨਾਲ ਜੂਝਣਾ ਹੈ। ਮਾਰਚ 'ਚ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਤੋਂ ਬਾਅਦ ਸ਼ੈਫਾਲੀ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਹਰਿਆਣਾ ਦੀ ਪੁਰਸ਼ ਟੀਮ ਨਾਲ ਖੇਡ 'ਚ ਸੁਧਾਰ ਲਈ ਟ੍ਰੇਨਿੰਗ ਕੀਤੀ।

Posted By: Ravneet Kaur