ਨਵੀਂ ਦਿੱਲੀ (ਪੀਟੀਆਈ) : ਟੀਮ ਇੰਡੀਆ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਕਿਹਾ ਹੈ ਕਿ ਹਾਰਦਿਕ ਪਾਂਡਿਆ ਦੇ ਅੱਧੇ ਫਿੱਟ ਹੋਣ 'ਤੇ ਵਿਜੇ ਸ਼ੰਕਰ ਉਨ੍ਹਾਂ ਦੇ ਬਦਲ ਤਾਂ ਬਣ ਸਕਦੇ ਹਨ ਪਰ ਉਹ ਓਨੇ ਅਸਰਦਾਰ ਨਹੀਂ ਹਨ। ਗੰਭੀਰ ਦਾ ਮੰਨਣਾ ਹੈ ਕਿ ਅੱਧੇ ਫਿੱਟ ਹਾਰਦਿਕ ਦਾ ਸਹੀ ਬਦਲ ਨਾ ਮਿਲਣ 'ਤੇ ਭਾਰਤੀ ਟੀਮ ਵਿਚ ਸੰਤੁਲਨ ਨਹੀਂ ਬਣ ਸਕੇਗਾ ਕਿਉਂਕਿ ਪਾਂਡਿਆ ਦੇ ਬਦਲ ਮੰਨੇ ਜਾਣ ਵਾਲੇ ਵਿਜੇ ਸ਼ੰਕਰ ਓਨੇ ਅਸਰਦਾਰ ਨਹੀਂ ਹਨ। ਦੋ ਵਾਰ ਵਿਸ਼ਵ ਕੱਪ ਵਿਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਗੰਭੀਰ ਨੇ ਕਿਹਾ ਕਿ ਪਿਛਲੇ ਵਿਸ਼ਵ ਕੱਪ ਤੋਂ ਹੀ ਸੰਤੁਲਨ ਦੀ ਮੁਸ਼ਕਲ ਦੇਖਣ ਨੂੰ ਮਿਲ ਰਹੀ ਹੈ। ਹਾਰਦਿਕ ਗੇਂਦਬਾਜ਼ੀ ਨਹੀਂ ਕਰ ਪਾ ਰਹੇ ਹਨ ਤਾਂ ਆਪਣਾ ਛੇਵਾਂ ਗੇਂਦਬਾਜ਼ ਕੌਣ ਹੈ। ਉਨ੍ਹਾਂ ਨੇ ਕਿਹਾ ਕਿ ਵਿਜੇ ਸ਼ੰਕਰ ਬਦਲ ਹੋ ਸਕਦੇ ਹਨ ਪਰ ਪੰਜਵੇਂ ਜਾਂ ਛੇਵੇਂ ਨੰਬਰ 'ਤੇ ਉਹ ਬੱਲੇਬਾਜ਼ੀ ਵਿਚ ਹਾਰਦਿਕ ਵਾਂਗ ਓਨੇ ਚੰਗੇ ਨਹੀਂ ਹਨ। ਕੀ ਉਹ ਸੱਤ ਜਾਂ ਅੱਠ ਓਵਰ ਸੁੱਟ ਸਕਦੇ ਹਨ। ਮੈਨੂੰ ਨਹੀਂ ਲਗਦਾ। ਆਸਟ੍ਰੇਲਿਆਈ ਟੀਮ ਨੂੰ ਦੇਖੋ। ਮੋਜੇਸ ਹੈਨਰਿਕਸ ਕੁਝ ਓਵਰ ਸੁੱਟ ਸਕਦੇ ਹਨ। ਸੀਨ ਏਬਾਟ ਗੇਂਦਬਾਜ਼ੀ ਹਰਫ਼ਨਮੌਲਾ ਹਨ ਤੇ ਡੇਨੀਅਲ ਸੈਮਜ਼ ਵੀ।