ਦੁਬਈ (ਪੀਟੀਆਈ) : ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਹੈ ਕਿ ਐਤਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਰੋਮਾਂਚਕ ਆਈਪੀਐੱਲ ਮੁਕਾਬਲੇ ਵਿਚ ਸਿਰਫ਼ ਪੰਜ ਦੌੜਾਂ ਦਾ ਬਚਾਅ ਕਰਨ ਦੌਰਾਨ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਓਵਰ 'ਚ ਛੇ ਯਾਰਕਰ ਸੁੱਟਣਾ ਚਾਹੁੰਦੇ ਸਨ। ਨਿਯਮਿਤ 20 ਓਵਰ ਤੋਂ ਬਾਅਦ ਮੈਚ ਟਾਈ ਹੋ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੀ ਟੀ ਪਹਿਲੇ ਸੁਪਰ ਓਵਰ ਵਿਚ ਪੰਜ ਦੌੜਾਂ ਹੀ ਬਣਾ ਸਕੀ। ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੁੰਬਈ ਨੂੰ ਇਸੇ ਸਕੋਰ 'ਤੇ ਰੋਕ ਦਿੱਤਾ। ਪੰਜਾਬ ਨੇ ਬਾਅਦ ਵਿਚ ਦੂਜੇ ਸੁਪਰ ਓਵਰ 'ਚ ਜਿੱਤ ਦਰਜ ਕੀਤੀ।

ਸੁਪਰ ਓਵਰ ਤੋਂ ਪਹਿਲਾਂ ਨਾਰਾਜ਼ ਤੇ ਨਿਰਾਸ਼ ਸਨ ਗੇਲ : ਕਿੰਗਜ਼ ਇਲੈਵਨ ਪੰਜਾਬ ਦੇ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਨੇ ਖ਼ੁਲਾਸਾ ਕੀਤਾ ਕਿ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐੱਲ ਮੈਚ ਦੌਰਾਨ ਨਿਯਮਿਤ ਓਵਰਾਂ 'ਚ ਜਿੱਤ ਦੀ ਸਥਿਤੀ 'ਚ ਹੋ ਦੇ ਬਾਵਜੂਦ ਜਦੋਂ ਉਨ੍ਹਾਂ ਨੂੰ ਸੁਪਰ ਓਵਰ ਖੇਡਣ ਲਈ ਉਤਰਨਾ ਪਿਆ ਤਾਂ ਉਹ ਨਾਰਾਜ਼ ਤੇ ਨਿਰਾਸ਼ ਮਹਿਸੂਸ ਕਰ ਰਹੇ ਸਨ। ਖ਼ੁਦ ਨੂੰ ਯੂਨੀਵਰਸਲ ਬੌਸ ਕਹਿਣ ਵਾਲੇ ਗੇਲ ਨੇ ਮਯੰਕ ਅਤੇ ਮੁਹੰਮਦ ਸ਼ਮੀ ਨਾਲ ਗੱਲਬਾਤ ਦੌਰਾਨ ਕਿਹਾ, 'ਨਹੀਂ, ਮੈਂ ਨਰਵਸ ਨਹੀਂ ਸੀ। ਮੈਂ ਥੋੜ੍ਹਾ ਨਾਰਾਜ਼ ਅਤੇ ਨਿਰਾਸ਼ ਸੀ ਕਿ ਅਸੀਂ ਆਪਣੇ ਆਪ ਨੂੰ ਇਸ ਸਥਿਤੀ ਵਿਚ ਪਾ ਦਿੱਤਾ ਪਰ ਇਹ ਕ੍ਰਿਕਟ ਦੀ ਖੇਡ ਹੈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ।