ਨਵੀਂ ਦਿੱਲੀ, ਜੇਐੱਨਐੱਨ। ਕੋਰੋਨਾ ਵਾਇਰਸ ਕਾਰਨ ਦੁਨੀਆ 'ਚ ਖੇਡ ਸਰਗਰਮੀਆਂ ਬੰਦ ਹੋ ਗਈਆਂ ਹਨ। ਕੋਰੋਨਾ ਵਾਇਰਸ ਕਾਰਨ ਬੰਗਲਾਦੇਸ਼ ਦੇ ਪਾਬੰਦੀਸ਼ੁਦਾ ਕ੍ਰਿਕਟਰ ਸ਼ਾਬਿਕ ਅਲ ਹਸਨ ਅਮਰੀਕਾ ਦੇ ਇਕ ਹੋਟਲ 'ਚ ਸੈਲਫ ਆਈਸੋਲੇਸ਼ਨ 'ਚ ਹਨ। ਸ਼ਾਬਿਕ ਅਲ ਹਸਨ ਨੇ ਫੇਸਬੁੱਕ 'ਤੇ ਇਕ ਭਾਵੁਕ ਮੈਸੇਜ ਪੋਸਟ ਕਰ ਕੇ ਦੱਸਿਆ ਹੈ ਕਿ ਉਹ ਇਕ ਕਾਰਨ ਆਪਣੀ ਬੇਟੀ ਨੂੰ ਨਹੀਂ ਮਿਲ ਪਾ ਰਹੇ ਹਨ।

ਸ਼ਾਬਿਕ ਅਲ ਹਸਨ ਇਸ਼ ਮਹੀਨੇ ਅਮਰੀਕਾ ਪਹੁੰਚੇ ਸਨ, ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੇ ਖ਼ੁਦ ਨੂੰ ਇਕ ਹੋਟਲ 'ਚ ਸੈਲਫ ਆਈਸੋਲੇਸ਼ਨ ਕਰ ਲਿਆ ਹੈ। ਉਨ੍ਹਾਂ ਨੇ 14 ਦਿਨਾਂ ਦੀ ਮਿਆਦ ਪੁਰੀ ਹੋਣ ਤਕ ਪਤਨੀ ਤੇ ਬੇਟੀ ਨੂੰ ਨਾ ਮਿਲਣ ਦਾ ਫ਼ੈਸਲਾ ਕੀਤਾ। ਸ਼ਾਕਿਬ ਅਲ ਹਸਨ ਨ ਫੇਸਬੁੱਕ 'ਤੇ ਭਾਵੁਕ ਪੋਸਟ ਕੀਤੀ। ਉਨ੍ਹਾਂ ਲਿਖਿਆ, 'ਮੈਂ ਕੁਝ ਦਿਨ ਪਹਿਲਾਂ ਅਮਰੀਕਾ ਪਹੁੰਚਿਆ। ਕੋਵਿਡ-19 ਕਾਰਨ ਮੈਂ ਫਲਾਈਟ 'ਚ ਬਹੁਤ ਚਿੰਤਤ ਸੀ। ਮੈਂ ਪੂਰੀ ਸਾਵਧਾਨੀ ਵਰਤੀ ਸੀ ਤੇ ਖਾਣ-ਪੀਣ ਦਾ ਧਿਆਨ ਰੱਖਿਆ ਸੀ। ਅਮਰੀਕਾ ਪਹੁੰਚਣ ਤੋਂ ਬਾਅਦ ਮੈਂ ਹੋਟਲ 'ਚ ਜਾ ਕੇ ਰੁਕਿਆ। ਕਿਉਂਕਿ ਮੈਂ ਫਲਾਈਟ ਰਾਹੀਂ ਅਮਰੀਕਾ ਪਹੁੰਚਿਆ ਸੀ, ਇਸ ਲਈ ਸੈਲਫ ਆਈਸੋਲੇਸ਼ਨ ਜ਼ਰੂਰੀ ਸੀ। ਇਹ ਮੇਰੇ ਲਈ ਬਹੁਤ ਦੁੱਖਦਾਈ ਹੈ ਕਿ ਮੈਂ ਆਪਣੀ ਬੇਟੀ ਨੂੰ ਦੇਖ ਨਹੀਂ ਸਕਦਾ। ਅਜਿਹੇ ਅਜੀਬ ਸਮੇਂ 'ਚ ਇਹ ਬਲੀਦਾਨ ਜ਼ਰੂਰੀ ਹੈ।' ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋਕਾਂ ਦਾ ਘਰ 'ਚ ਰਹਿਣਾ ਜ਼ਰੂਰੀ ਹੈ। ਅਜਿਹੇ ਸਮੇਂ 'ਚ ਗੁਆਂਢੀਆਂ ਤੇ ਰਿਸ਼ਤੇਦਾਰਾਂ ਤੋਂ ਵੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ।

Posted By: Akash Deep