ਕਰਾਚੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਖਿਡਾਰੀ ਸ਼ਾਹਿਦ ਅਫ਼ਰੀਦੀ ਨੇ ਕਿਹਾ ਹੈ ਕਿ ਉਹ ਆਪਣੀ ਕੁੜੀਆਂ ਨੂੰ ਬਾਹਰ ਜਾ ਕੇ ਖੇਡਣ ਤੋਂ ਮਨ੍ਹਾਂ ਕਰਦੇ ਹਨ। ਅਫ਼ਰੀਦੀ ਨੇ ਆਪਣੀ ਆਤਮਕਥਾ ਗੇਮ ਚੇਂਜਰ 'ਚ ਲਿਖਿਆ ਹੈ ਕਿ ਉਹ ਸਮਾਜਿਕ ਤੇ ਧਾਰਮਿਕ ਕਾਰਨਾਂ ਕਰਕੇ ਆਪਣੀਆਂ ਚਾਰ ਕੁੜੀਆਂ (ਅੰਸ਼ਾ, ਅਜਵਾ, ਅਸਮਾਰਾ ਤੇ ਅਕਸਾ) ਨੂੰ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ। ਨਾਰੀਵਾਦੀ ਲੋਕ ਉਨ੍ਹਾਂ ਦੇ ਫ਼ੈਸਲੇ ਬਾਰੇ ਜੋ ਚਾਹੇ ਕਹਿਣ, ਕਹਿ ਸਕਦੇ ਹਨ।

ਇਕ ਅੰਗਰੇਜ਼ੀ ਅਖ਼ਬਾਰ ਨੇ ਅਫ਼ਰੀਦੀ ਦੀ ਆਤਮਕਥਾ ਦੇ ਹਵਾਲੇ ਤੋਂ ਦੱਸਿਆ ਕਿ ਉਨ੍ਹਾਂ ਦੀਆਂ ਕੁੜੀਆਂ ਖੇਡਣ 'ਚ ਚੰਗੀਆਂ ਹਨ, ਪਰ ਉਨ੍ਹਾਂ ਨੂੰ ਸਿਰਫ ਇਨਡੋਰ ਖੇਡਣ ਦੀ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਅਜਵਾ ਤੇ ਅਸਮਾਰਾ ਸਭ ਤੋਂ ਛੋਟੀਆਂ ਹਨ ਤੇ ਉਨ੍ਹਾਂ ਨੂੰ ਡ੍ਰੈਸਅਪ ਕਰਨਾ ਬਹੁਤ ਪਸੰਦ ਹੈ। ਜਦੋਂ ਤਕ ਉਹ ਘਰ 'ਚ ਹੈ, ਉਦੋਂ ਤਕ ਮੇਰੇ ਵੱਲੋਂ ਉਨ੍ਹਾਂ ਨੂੰ ਹਰ ਖੇਡ ਖੇਡਣ ਦੀ ਮਨਜ਼ੂਰੀ ਹੈ। ਕ੍ਰਿਕਟ? ਨਹੀਂ ਮੇਰੀਆਂ ਧੀਆਂ ਲਈ ਨਹੀਂ। ਉਨ੍ਹਾਂ ਸਾਰੀਆਂ ਇਨਡੋਰ ਖੇਡਾਂ ਖੇਡਣ ਦੀ ਮਨਜ਼ੂਰੀ ਹੈ ਪਰ ਮੇਰੀਆਂ ਬੇਟੀਆਂ ਜਨਤਕ ਖੇਡ ਸਰਗਰਮੀਆਂ 'ਚ ਹਿੱਸਾ ਨਹੀਂ ਲੈਣਗੀਆਂ।

ਅਫ਼ਰੀਦੀ ਦੀ ਆਤਮਕਥਾ ਪਹਿਲਾਂ ਤੋਂ ਹੀ ਸੁਰਖੀਆਂ ਬਟੋਰ ਰਹੀ ਹੈ। ਅਜਿਹਾ ਕਸ਼ਮੀਰ 'ਤੇ ਉਨ੍ਹਾਂ ਦੇ ਵਿਚਾਰਾਂ, ਉਮਰ ਦਾ ਰਾਜ ਖੋਲ੍ਹਣ, ਹੋਰ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀ ਆਲੋਚਨਾ ਜਾਂ 2010 ਦੇ ਸਪਾਟ ਫਿਕਸਿੰਗ ਕਾਂਡ ਦੌਰਾਨ ਕਦਾਚਾਰ ਬਾਰੇ ਜਾਗਰੂਕ ਹੋਣ ਕਾਰਨ ਉਨ੍ਹਾਂ ਦੇ ਦਾਅਵੇ ਕਾਰਨ ਹੋ ਸਕਦਾ ਹੈ। ਅਫ਼ਰੀਦੀ ਨੇ ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਆਤਮਕਥਾ 'ਚ ਕਈ ਖ਼ੁਲਾਸੇ ਕੀਤੇ। ਉਨ੍ਹਾਂ ਇਸ 'ਚ ਕਸ਼ਮੀਰ ਤੇ 2010 ਸਪਾਟ ਫਿਕਸਿੰਗ ਮਾਮਲੇ 'ਤੇ ਵੀ ਗੱਲ਼ ਕੀਤੀ ਹੈ।

Posted By: Amita Verma