ਮੈਲਬੌਰਨ (ਏਐੱਫਪੀ) : ਅਮਰੀਕੀ ਦਿੱਗਜ ਖਿਡਾਰਨ ਸੇਰੇਨਾ ਵਿਲੀਅਮਜ਼ 14 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਆਸਟ੍ਰੇਲੀਆ ਓਪਨ ਵਿਚ ਮਾਰਗ੍ਰੇਟ ਕੋਰਟ ਦੇ 24 ਸਿੰਗਲਜ਼ ਗਰੈਂਡ ਸਲੈਮ ਰਿਕਾਰਡ ਦੀ ਬਰਾਬਰੀ ਕਰ ਸਕਦੀ ਹੈ ਪਰ ਕਈ ਦਿੱਗਜ ਪਹਿਲਾਂ ਹੀ ਉਨ੍ਹਾਂ ਨੂੰ ਆਲਟਾਈਮ ਸਰਬੋਤਮ ਮਹਿਲਾ ਟੈਨਿਸ ਖਿਡਾਰਨ ਮੰਨਦੇ ਹਨ। ਆਸਟ੍ਰੇਲੀਆ ਦੀ 76 ਸਾਲ ਦੀ ਮਾਰਗ੍ਰੇਟ ਨੇ 1960 ਤੋਂ 1973 ਤਕ 24 ਸਿੰਗਲਜ਼ ਖ਼ਿਤਾਬ ਜਿੱਤੇ ਜਿਸ ਵਿਚ 11 ਆਸਟ੍ਰੇਲੀਆ ਓਪਨ, ਪੰਜ ਫਰੈਂਚ ਓਪਨ, ਤਿੰਨ ਵਿੰਬਲਡਨ ਤੇ ਪੰਜ ਯੂਐੱਸ ਓਪਨ ਸ਼ਾਮਲ ਹਨ। ਉਥੇ ਸੇਰੇਨਾ ਨੇ 1998 ਤੋਂ ਲੈ ਕੇ ਹੁਣ ਤਕ 23 ਸਿੰਗਲਜ਼ ਖ਼ਿਤਾਬ ਜਿੱਤੇ ਹਨ ਜਿਸ ਵਿਚ ਸੱਤ ਆਸਟ੍ਰੇਲੀਆ ਓਪਨ, ਤਿੰਨ ਫਰੈਂਚ ਓਪਨ, ਸੱਤ ਵਿੰਬਲਡਨ ਓਪਨ ਤੇ ਛੇ ਯੂਐੱਸ ਓਪਨ ਸ਼ਾਮਲ ਹਨ।