ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਪੰਜਵਾਂ ਟੈਸਟ ਮੈਚ ਇੰਗਲੈਂਡ ਤੇ ਪਾਕਿਸਤਾਨ 'ਚ ਅੱਜ ਯਾਨੀ 13 ਅਗਸਤ ਨੂੰ ਖੇਡਿਆ ਜਾਣਾ ਹੈ। ਮੇਜ਼ਬਾਨ ਇੰਗਲੈਂਡ ਤੇ ਪਕਿਸਤਾਨ 'ਚ ਖੇਡੀ ਜਾ ਰਹੀ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਦੂਸਰਾ ਮੁਕਾਬਲਾ ਹੈ, ਜੋ ਪਾਕਿਸਤਾਨ ਲਈ ਕਰੋ ਜਾਂ ਮਰੋ ਦੀ ਸਥਿਤੀ ਵਾਲਾ ਮੁਕਾਬਲਾ ਹੋਵੇਗਾ। ਜੇ ਪਾਕਿਸਤਾਨ ਸੀਰੀਜ਼ 'ਚ ਬਣਿਆ ਰਹਿਣਾ ਚਾਹੁੰਦਾ ਹੈ ਤਾਂ ਫਿਰ ਇਸ ਮੈਚ ਨੂੰ ਜਿੱਤਣਾ ਜ਼ਰੂਰੀ ਹੈ ਜਾਂ ਫਿਰ ਮੈਚ ਨੂੰ ਘੱਟੋ-ਘੱਟ ਡਰਾਅ ਤਕ ਲੈ ਜਾਵੇ।

ਮਨਚੈਸਟਰ ਦੇ ਓਲਡ ਟ੍ਰੈਫਰਡ 'ਚ ਖੇਡਿਆ ਗਿਆ ਸੀਰੀਜ਼ ਦਾ ਪਹਿਲਾ ਮੈਚ ਬੜਾ ਰੋਮਾਂਚਕ ਸੀ, ਜਿਸ 'ਚ ਇੰਗਲੈਂਡ ਦੀ ਟੀਮ ਨੇ ਬਾਜ਼ੀ ਮਾਰੀ। ਅਜਿਹੇ 'ਚ ਸਾਊਥੈਂਪਟਨ 'ਚ ਖੇਡੇ ਜਾਣ ਵਾਲੇ ਦੂਸਰੇ ਮੁਕਾਬਲੇ 'ਚ ਇਕ ਵਾਰ ਫਿਰ ਤੋਂ ਟੀਵੀ ਅੱਗੇ ਬੈਠੇ ਦਰਸ਼ਕਾਂ ਨੂੰ ਗੇਂਦ ਤੇ ਬੱਲੇ 'ਚ ਜੰਗ ਦੇਖਣ ਨੂੰ ਮਿਲੇਗੀ। ਸੀਰੀਜ਼ ਦੇ ਪਹਿਲੇ ਮੈਚ 'ਚ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਦਾ ਮਨੋਬਲ ਟੁੱਟ ਗਿਆ ਹੋਵੇਗਾ।

ਜੇ ਤੁਸੀਂ ਕ੍ਰਿਕਟ ਦੇ ਫੈਨ ਹੋ ਤਾਂ ਇੰਗਲੈਂਡ ਤੇ ਪਕਿਸਤਾਨ ਦੇ ਦੂਸਰੇ ਟੈਸਟ ਮੈਚ ਨੂੰ ਟੀਵੀ ਜਾਂ ਮੋਬਾਈਲ 'ਤੇ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਸਾਰੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ। ਦਰਸ਼ਕ ਸਿਰਫ਼ ਟੀਵੀ ਤੇ ਮੋਬਾਈਲ ਜ਼ਰੀਏ ਹੀ ਇਸ ਦਾ ਲੁਤਫ ਉਠਾ ਸਕਦੇ ਹਨ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਟੇਡੀਅਮ 'ਚ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਨਹੀਂ ਹੈ।

ਕਦੋਂ ਖੇਡਿਆ ਜਾਵੇਗਾ ਦੂਸਰਾ ਟੈਸਟ

ਇੰਗਲੈਂਡ ਤੇ ਪਾਕਿਸਾਤਨ ਵਿਚਕਾਰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਸਰਾ ਮੈਚ 13-14 ਅਗਸਤ ਦਰਮਿਆਨ ਖੇਡਿਆ ਜਾਵੇਗਾ।

ਕਿੱਥੇ ਖੇਡਿਆ ਜਾਵੇਗਾ

ਇੰਗਲੈਂਡ ਤੇ ਪਾਕਿਸਤਾਨ ਵਿਚਕਾਰ ਇਹ ਅਹਿਮ ਮੁਕਾਬਲਾ ਸਾਊਥੈਂਪਟਨ 'ਚ ਖੇਡਿਆ ਜਾਵੇਗਾ।

ਕਿੰਨੇ ਵਜੇ ਸ਼ੁਰੂ ਹੋਵੇਗਾ

ਸੀਰੀਜ਼ ਦਾ ਦੂਸਰਾ ਮੈਚ ਹਰ ਰੋਜ਼ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ ਪਰ ਟਾਸ 3 ਵਜੇ ਹੋਵੇਗੀ।

ਕਿੱਥੇ ਦੇਖੋ ਮੈਚ

ਇੰਗਲੈਂਡ ਤੇ ਪਾਕਿਸਤਾਨ 'ਚ ਖੇਡੇ ਜਾਣ ਵਾਲੇ ਦੂਸਰੇ ਮੁਕਾਬਲੇ ਦਾ ਲਾਈਵ ਪ੍ਰਸਾਰਣ ਸੋਨੀ ਦੇ ਸਪੋਰਟਸ ਚੈਨਲਾਂ 'ਤੇ ਹੋਵੇਗਾ। ਲਾਈਵ ਮੈਚ ਦਾ ਲੁਤਫ ਲੈਣ ਲਈ ਤੁਸੀਂ ਸੋਨੀ ਸਿਕਸ, ਸੋਨੀ ਸਿਕਸ ਐੱਚਡੀ, ਸੋਨੀ ਟੈੱਨ ਸਪੋਰਟਸ 1 ਤੇ ਸੋਨੀ ਟੈੱਨ ਸਪੋਰਟਸ ਐੱਚਡੀ 1 'ਤੇ ਜਾ ਸਕਦੇ ਹੋ। ਜੇ ਤੁਸੀਂ ਆਪਣੇ ਸਮਾਰਟਫੋਨ 'ਤੇ ਜਾਂ ਕੰਪਿਊਟਰ 'ਤੇ ਇਹ ਮੈਚ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੋਨੀ ਲਿਵ ਐਪ 'ਤੇ ਜਾਣਾ ਹੋਵੇਗਾ, ਜਦੋਂਕਿ ਏਅਰਟੈੱਲ ਯੂਜ਼ਰ ਏਅਰਟੈੱਲ ਐਕਸਟ੍ਰੀਮ 'ਤੇ ਇਹ ਮੁਕਾਬਲਾ ਸਿੱਧਾ ਦੇਖ ਸਕਦੇ ਹਨ।

Posted By: Harjinder Sodhi