ਨਈ ਦੁਨੀਆ, ਨਵੀਂ ਦਿੱਲੀ : Mahendra Singh Dhoni : ਭਾਰਤੀ ਕ੍ਰਿਕਟ ਟੀਮ ਦੇ ਸਫਲਤਮ ਕਪਤਾਨਾਂ 'ਚੋਂ ਇਕ ਮਹਿੰਦਰ ਸਿੰਘ ਧੋਨੀ (Mahendra Singh Dhoni) ਦੀ ਸਫਲਤਾ ਦੀ ਕਹਾਣੀ ਹੁਣ ਸਕੂਲ ਸਿਲੇਬਸ 'ਚ ਵੀ ਪੜ੍ਹਾਈ ਜਾਵੇਗੀ। MS Dhoni ਨੇ ਸਾਲ 2007 'ਚ ਟੀ-20 ਵਿਸ਼ਵ ਕੱਪ, 2011 'ਚ 50 ਓਵਰ ਵਿਸ਼ਵ ਕੱਪ ਤੇ 2013 'ਚ ਆਪਣੀ ਅਗਵਾਈ 'ਚ ਚੈਂਪੀਅੰਸ ਟਰਾਫੀ 'ਚ ਆਪਣੀ ਕਪਤਾਨੀ 'ਚ ਜਿੱਤ ਦਿਵਾਈ ਸੀ। ਨਾਲ ਹੀ ਟੈਸਟ ਟੀਮ ਨੂੰ ਦੁਨੀਆ 'ਚ ਨੰਬਰ ਇਕ ਦੀ ਰੈਂਕਿੰਗ 'ਤੇ ਪਹੁੰਚਾਇਆ ਸੀ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਲੜਕੇ ਮਹਿੰਦਰ ਸਿੰਘ ਧੋਨੀ ਨੇ ਨਾ ਸਿਰਫ਼ ਵੱਡੇ ਸਪਨੇ ਦੇਖੇ, ਬਲਕਿ ਉਨ੍ਹਾਂ ਸਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ। ਸਿਰਫ਼ ਕ੍ਰਿਕਟ ਪ੍ਰੇਮੀਆਂ ਲਈ ਹੀ ਨਹੀਂ ਬਲਕਿ ਹੋਰ ਲੋਕਾਂ ਲਈ MS Dhoni ਆਦਰਸ਼ ਵੀ ਹੈ। ਇਹੀ ਕਾਰਨ ਹੈ ਕਿ ਧੋਨੀ ਦੀ ਸਫਲਤਾ ਦੀ ਕਹਾਣੀ ਨੂੰ ਹੁਣ ਸਕੂਲੀ ਸਿਲੇਬਸ 'ਚ ਵੀ ਇਕ ਚੈਪਟਰ 'ਚ ਪੜ੍ਹਾਇਆ ਜਾ ਰਿਹਾ ਹੈ।

ਇੰਟਰਨੈੱਟ 'ਤੇ ਵਾਇਰਲ ਹੋਏ ਕਿਤਾਬ ਦੇ ਪੰਨੇ

ਮਹਿੰਦਰ ਸਿੰਘ ਧੋਨੀ ਦੇ ਜਿਸ ਚੈਪਟਰ ਨੂੰ ਸਕੂਲੀ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਹੈ, ਉਸੇ ਚੈਪਟਰ ਦੇ ਪੰਨੇ ਹੁਣ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੇ ਹਨ। ਵਾਇਰਲ ਹੋ ਰਹੇ ਕਿਤਾਬਾਂ ਦੇ ਪੰਨਿਆਂ 'ਚ ਦੇਖਿਆ ਜਾ ਸਕਦਾ ਹੈ ਕਿ ਉਸ 'ਚ MS Dhoni ਦੀ ਜੀਵਨੀ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ। ਸਿਲੇਬਸ ਦੇ ਅਧਿਆਇ-7 'ਚ ਮਾਹੀ ਦੀ ਜੀਵਨੀ ਦੱਸੀ ਗਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਕਿਵੇਂ ਇਕ ਛੋਟੇ ਸ਼ਹਿਰ ਤੋਂ ਰਾਂਚੀ ਦਾ ਮੁੰਡਾ ਭਾਰਤੀ ਕ੍ਰਿਕਟ ਦਾ ਚਮਕਕਦਾ ਸਿਤਾਰਾ ਬਣਿਆ। ਚੈਪਟਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਟੀਮ ਇੰਡੀਆ ਦੀ ਕਪਤਾਨੀ ਕਰਦਿਆਂ ਧੋਨੀ ਨੇ ਕਈ ਸ਼ਾਨਦਾਰ ਫ਼ੈਸਲੇ ਲੈ ਕੇ ਹਾਰੇ ਹੋਏ ਮੈਚ ਵੀ ਜਿੱਤਾ ਦਿੱਤੇ। ਇਸ ਤੋਂ ਇਲ਼ਾਵਾ ਧੋਨੀ ਦੇ ਕਈ ਨਵੇਂ ਖਿਡਾਰੀਆਂ ਨੂੰ ਵੀ ਤਰਾਸ਼ਣ ਦਾ ਕੰਮ ਕੀਤਾ ਤੇ ਉਨ੍ਹਾਂ ਨੂੰ ਇਕ ਮੈਚ ਵਿਨਰ ਖਿਡਾਰੀ ਬਣਾਇਆ। ਵਿਰਾਟ ਕੋਹਲੀ, ਕੇਐੱਲ ਰਾਹੁਲ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ ਸਾਰੇ ਧੋਨੀ ਦੀ ਹੀ ਦੇਣ ਹਨ।

MS Dhoni ਦੀ ਜੀਵਨੀ 'ਤੇ ਪਹਿਲਾਂ ਵੀ ਬਣ ਚੁੱਕੀ ਹੈ ਫਿਲਮ

ਇਸ ਤੋਂ ਪਹਿਲਾਂ ਕ੍ਰਿਕਟਰ MS Dhoni ਨੇ ਜੀਵਨ 'ਤੇ ਸਾਲ 2016 'ਚ ਪਹਿਲਾਂ ਹੀ ਫਿਲਮ ਬਣ ਚੁੱਕੀ ਹੈ। ਸਾਲ 2016 'ਚ ਨਿਰਦੇਸ਼ਕ ਨੀਰਜ ਪਾਂਡੇ ਨੇ MS Dhoni ਅਨਟੋਲਡ ਸਟੋਰੀ ਫਿਲਮ ਬਣਾਈ ਸੀ, ਜਿਸ 'ਚ ਧੋਨੀ ਦੇ ਬਚਪਨ ਤੋਂ ਲੈ ਕੇ 2011 ਕ੍ਰਿਕਟ ਵਿਸ਼ਵ ਕੱਪ ਤਕ ਦੀ ਯਾਤਰਾ ਨੂੰ ਦਿਖਾਇਆ ਗਿਆ ਸੀ। ਫਿਲਮ 'ਚ MS Dhoni ਦੀ ਭੂਮਿਕਾ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਨੇ ਨਿਭਾਈ ਸੀ।

Posted By: Amita Verma