ਗੁਰਦੀਪ ਭੱਲੜੀ, ਨੰਗਲ : 65ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦਾ ਆਗ਼ਾਜ਼ ਅੱਜ ਨੰਗਲ ਵਿਖੇ ਧੂਮਧਾਮ ਨਾਲ ਹੋਇਆ। ਸਥਾਨਕ ਬੀਬੀਐੱਮਬੀ ਕਿ੍ਕਟ ਸਟੇਡੀਅਮ ਨੰਗਲ ਟਾਊਨਸ਼ਿਪ ਵਿਖੇ ਸ਼ੁਰੂ ਹੋਈਆਂ ਇਨ੍ਹਾਂ ਪੰਜ ਦਿਨਾ ਪੰਜਾਬ ਰਾਜ ਸਕੂਲ ਖੇਡਾਂ ਕਿ੍ਕਟ 19 ਸਾਲ ਉਮਰ ਵਰਗ ਲੜਕੇ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫਸਰ ਸ਼ਰਨਜੀਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਬੀਬੀਐੱਮਬੀ ਦੇ ਡਿਪਟੀ ਕਾਰਜਕਾਰੀ ਅਧਿਕਾਰੀ ਕੇਕੇ ਕਚੌਰੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਨੰਗਲ ਦੀ ਖ਼ੂਬਸੂਰਤ ਧਰਤੀ 'ਤੇ ਕਿ੍ਕਟ ਦੇ ਸੂਬਾ ਪੱਧਰੀ ਮੁਕਾਬਲੇ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਵੱਖ ਵੱਖ ਜ਼ਿਲਿ੍ਆਂ ਤੋਂ ਆਏ ਖੇਡ ਇੰਚਾਰਜਾਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕਿਆਂ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ। ਸਹਾਇਕ ਸਿੱਖਿਆ ਅਫਸਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਵੱਖ-ਵੱਖ ਜ਼ਿਲਿ੍ਆਂ ਤੋਂ 21 ਟੀਮਾਂ ਪਹੁੰਚੀਆਂ ਹਨ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਚਰਨਜੀਤ ਸਿੰਘ ਸੋਢੀ, ਕਨਵੀਨਰ ਪਿ੍ਰੰਸੀਪਲ ਬਲਜੀਤ ਕੌਰ, ਸਕੱਤਰ ਕਾਂਤੀਪਾਲ ਸਿੰਘ, ਅਮਰੀਕ ਸਿੰਘ ਸਨੋਲੀ, ਹਰਪਾਲ ਸਿੰਘ ਗੁਰਦੀਪ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ ਨਿੱਕੂਵਾਲ, ਕੁਲਵੀਰ ਰਾਣਾ, ਅਣਖ ਪਾਲ ਸਿੰਘ, ਸੁਰਿੰਦਰ ਕੌਰ, ਪੂਨਮ ਰਾਣੀ, ਅਰਜੁਨ ਦੇਵ, ਬੀਨਾ ਕੁਮਾਰੀ, ਜਸਵਿੰਦਰ ਕੌਰ, ਸੁਰਜੀਤ ਕੌਰ , ਭੁਪਿੰਦਰ ਸਿੰਘ ਗਗਨਦੀਪ ਸਿੰਘ, ਸੰਦੀਪ ਜਿੰਦਲ, ਮੁੱਖ ਅਧਿਆਪਕ ਬਲਵਿੰਦਰ ਸਿੰਘ, ਸੰਜੀਵ ਕੁਮਾਰ, ਅਜੀਤ ਪਾਲ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਇੰਚਾਰਜ ਹਾਜ਼ਰ ਸਨ।

ਪਹਿਲੇ ਦਿਨ ਦੇ ਜੇਤੂ

ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ ਬਰਨਾਲਾ ਨੇ ਮਾਨਸਾ ਨੂੰ ਛੇ ਵਿਕਟਾਂ ਨਾਲ, ਫ਼ਤਿਹਗੜ੍ਹ ਸਾਹਿਬ ਨੇ ਹੁਸ਼ਿਆਰਪੁਰ ਨੂੰ ਛੇ ਵਿਕਟਾਂ ਨਾਲ, ਜਲੰਧਰ ਨੇ ਮੋਗਾ ਨੂੰ 68 ਦੌੜਾਂ ਨਾਲ ਤੇ ਸੰਗਰੂਰ ਨੇ ਫਾਜ਼ਿਲਕਾ ਨੂੰ 92 ਦੌੜਾਂ ਨਾਲ ਹਰਾਇਆ।