ਬੈਂਗਲੁਰੂ (ਪੀਟੀਆਈ) : ਸਰਫ਼ਰਾਜ਼ ਖ਼ਾਨ ਦੇ ਸ਼ਾਨਦਾਰ ਸੈਂਕੜੇ ਨਾਲ 41 ਵਾਰ ਦੀ ਚੈਂਪੀਅਨ ਮੁੰਬਈ ਨੇ ਰਣਜੀ ਟਰਾਫੀ ਫਾਈਨਲ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਮੱਧ ਪ੍ਰਦੇਸ਼ ਖ਼ਿਲਾਫ਼ ਪਹਿਲੀ ਪਾਰੀ ਵਿਚ 374 ਦੌੜਾਂ ਦਾ ਸਕੋਰ ਬਣਾਇਆ। ਸਰਫ਼ਰਾਜ਼ ਨੇ ਸੈਸ਼ਨ ਦਾ ਆਪਣਾ ਚੌਥਾ ਸੈਂਕੜਾ ਲਾਉਂਦੇ ਹੋਏ 243 ਗੇਂਦਾਂ ਵਿਚ 134 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 13 ਚੌਕੇ ਤੇ ਦੋ ਛੱਕੇ ਸ਼ਾਮਲ ਰਹੇ।

ਮੱਧ ਪ੍ਰਦੇਸ਼ ਨੇ ਜਵਾਬ ਵਿਚ ਦਿਨ ਦੀ ਖੇਡ ਖ਼ਤਮ ਹੋਣ ਤਕ ਇਕ ਵਿਕਟ 'ਤੇ 123 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਕੀਤੀ। ਯਸ਼ ਦੂਬੇ 44, ਜਦਕਿ ਸ਼ੁਭਮਨ ਸ਼ਰਮਾ 41 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵੇਂ ਦੂਜੀ ਵਿਕਟ ਲਈ 76 ਦੌੜਾਂ ਦੀ ਅਟੁੱਟ ਭਾਈਵਾਲੀ ਕਰ ਚੁੱਕੇ ਹਨ।

Posted By: Gurinder Singh