ਜੇਐੱਨਐੱਨ, ਨਵੀਂ ਦਿੱਲੀ : ਨੌਜਵਾਨ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਵਿਜੇ ਹਜ਼ਾਰੇ ਟਰਾਫੀ 'ਚ ਤੂਫਾਨੀ ਦੋਹਰਾ ਸੈਂਕੜਾ ਠੋਕਿਆ ਹੈ। ਭਾਰਤ 'ਚ ਇਸ ਸਮੇਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਆਈ ਦੇ ਸ਼ਿਸ਼ਟਾਚਾਰ 'ਚ ਘਰੇਲੂ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਖੇਡੀ ਜਾ ਰਹੀ ਹੈ। ਇਸ ਟਰਾਫੀ 'ਚ ਕੇਰਲ ਦੇ ਮਿਡਲ ਆਰਡਰ ਬੱਲੇਬਾਜ਼ ਸੰਜੂ ਸੈਮਸਨ ਨੇ ਟੂਰਨਾਮੈਂਟ ਦਾ ਪਹਿਲਾ ਦੋਹਰਾ ਸੈਂਕੜਾ ਠੋਕਿਆ ਹੈ।

ਅਲੂਰ 'ਚ ਕੇਰਲ ਲਈ ਖੇਡਦੇ ਹੋਏ 24 ਸਾਲਾ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਗੋਵਾ ਖ਼ਿਲਾਫ਼ ਮਹਿਜ਼ 125 ਗੇਂਦਾਂ 'ਚ ਦਰਜਨਾਂ ਚੌਕੇ-ਛੱਕੇ ਲਗਾ ਕੇ ਤੂਫਾਨੀ ਦੋਹਰਾ ਸੈਂਕੜਾ ਠੋਕਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਖ਼ਿਡਾਰੀ ਨੇ ਫਰਸਟ ਕਲਾਸ ਕ੍ਰਿਕਟ 'ਚ ਇੰਨੀ ਤੇਜ਼ ਦੋਹਰਾ ਸੈਂਕੜਾ ਠੋਕਿਆ ਹੈ। ਭਾਰਤ ਵੱਲੋਂ ਫਰਸਟ ਕਲਾਸ ਕ੍ਰਿਕਟ 'ਚ 8ਵਾਂ ਦੋਹਰਾ ਸੈਂਕੜਾ ਹੈ, ਜਦੋਂਕਿ ਘਰੇਲੂ ਕ੍ਰਿਕਟ 'ਚ ਇਹ ਤੀਸਰਾ ਦੋਹਰਾ ਸੈਂਕੜਾ ਹੈ।


ਸੰਯੂ ਸੈਮਸਨ ਨੇ ਖੇਡੀ ਆਤਸ਼ੀ ਪਾਰੀ

ਸੱਜੇ ਹੱਥ ਦੇ ਬੱਲੇਬਾਜ਼ ਸੰਜੂ ਸੈਮਸਨ ਨੇ 129 ਗੇਂਦਾਂ 'ਚ 21 ਚੌਕੇ ਤੇ 10 ਛੱਕੇ ਲਗਾ ਕੇ 212 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਸੰਜੂ ਸੈਮਸਨ ਦਾ ਸਟ੍ਰਾਈਕਰੇਟ 164.34 ਦਾ ਰਿਹਾ, ਜੋ ਕਿਸੇ ਵੀ ਭਾਰਤੀ ਦਾ ਦੋਹਰੇ ਸੈਂਕੜੇ ਲਈ ਸਭ ਤੋਂ ਜ਼ਿਆਦਾ ਹੈ। ਸੰਜੂ ਸੈਮਸਨ ਦੇ ਫਰਸਟ ਕਲਾਸ ਕਰੀਅਰ ਦੀ ਪਹਿਲੀ ਸੈਂਚੁਰੀ ਸੀ, ਜਿਸ ਨੂੰ ਉਨ੍ਹਾਂ ਨੇ ਦੋਹਰੇ ਸੈਂਕੜੇ 'ਚ ਤਬਦੀਲ ਕੀਤਾ। ਇੰਨਾ ਹੀ ਨਹੀਂ, ਦੋਹਰੇ ਸੈਂਕੜਾ ਠੋਕ ਕੇ ਉਨ੍ਹਾਂ ਨੇ ਰਿਸ਼ਭ ਪੰਤ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

Posted By: Susheel Khanna