ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਦੇਸ਼ 'ਚ ਮਰਦਾਂ ਤੇ ਔਰਤਾਂ ਖਿਡਾਰੀਆਂ ਵਿਚਕਾਰ ਹੋ ਰਹੇ ਅੰਤਰ 'ਤੇ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਭਾਰਤੀ ਮਾਤਾ-ਪਿਤਾ ਦੀ ਸੋਚ ਹੁੰਦੀ ਹੈ ਕਿ ਜੇ ਕੁੜੀ ਨੇ ਧੁੱਪ 'ਚ ਜ਼ਿਆਦਾ ਖੇਡ ਲਿਆ ਤਾਂ ਰੰਗ ਸਾਂਵਲਾ ਹੋ ਸਕਦਾ ਹੈ। ਜੇ ਅਜਿਹਾ ਹੋਇਆ ਤਾਂ ਫਿਰ ਉਨ੍ਹਾਂ ਦੀ ਕੁੜੀ ਨਾਲ ਕੋਈ ਵਿਆਹ ਨਹੀਂ ਕਰਵਾਏਗਾ।

ਮੈਨੂੰ ਸ਼ਾਇਦ ਇਹ ਦੱਸਣ ਦੀ ਲੋੜ ਨਹੀਂ ਕਿ ਮਾਤਾ-ਪਿਤਾ, ਗੁਆਂਢੀ, ਚਾਚਾ, ਚਾਚੀ ਕਿਵੇਂ ਇਸ ਗੱਲ ਨੂੰ ਕਦੇ ਤੁਹਾਨੂੰ ਇਹ ਕਹਿਣਾ ਨਹੀਂ ਭੁਲਦੇ ਕਿ ਜੇ ਧੁੱਪ 'ਚ ਜਾ ਕੇ ਖੇਡਿਆ ਤਾਂ ਫਿਰ ਤੁਹਾਡਾ ਰੰਗ ਕਾਲਾ ਪੈ ਜਾਵੇਗਾ ਤੇ ਤੁਹਾਡੇ ਨਾਲ ਕੋਈ ਵਿਆਹ ਨਹੀਂ ਕਰਾਵੇਗਾ। ਮੈਂ ਸਿਰਫ ਅੱਠ ਸਾਲ ਦੀ ਸੀ ਸਾਰਿਆਂ ਨੂੰ ਅਜਿਹਾ ਲੱਗਣ ਲੱਗਾ ਕਿ ਕੋਈ ਵੀ ਮੇਰੇ ਨਾਲ ਵਿਆਹ ਨਹੀਂ ਕਰਵਾਏਗਾ ਕਿਉਂਕਿ ਮੇਰਾ ਰੰਗ ਕਾਲਾ ਹੋ ਜਾਵੇਗਾ।

ਮੈਨੂੰ ਬਹੁਤ ਗਰਵ ਹੈ ਕਿ ਖੇਡ 'ਚ ਕੁੜੀਆਂ ਦਾ ਰੁਝਾਨ ਪੈਦਾ ਕਰਨ 'ਚ ਛੋਟੀ ਜਿਹੀ ਭੂਮਿਕਾ ਨਿਭਾਉਣ 'ਚ ਕਾਮਯਾਬ ਹੋ ਪਾਈ। ਮੈਨੂੰ ਮਹਿਲਾ ਸਪੋਰਟਸ ਖਿਡਾਰੀ ਦੀ ਪੀਟੀ ਉਸ਼ਾ ਯਾਦ ਹੈ, ਜਿਨ੍ਹਾਂ ਨੂੰ ਦੇਖ ਕੇ ਮੈਂ ਵੱਡੀ ਹੋਈ। ਉਹ ਮੇਰੀ ਪੀੜ੍ਹੀ ਤੋਂ ਇਕ-ਦੋ ਪੀੜ੍ਹੀ ਪਹਿਲਾਂ ਦੀ ਸੀ। ਅੱਜ ਪੀਵੀ ਸਿੰਧੂ, ਸਾਇਨਾ ਨੇਹਵਾਲ ਤੇ ਦੀਪਾ ਕਰਮਾਕਰ ਤੇ ਹੋਰ ਵੀ ਮਹਿਲਾ ਖਿਡਾਰੀਆਂ ਹਨ।

ਅਜੇ ਸਾਨੂੰ ਹੋਰ ਅੱਗੇ ਜਾਣਾ ਹੈ, ਮੈਨੂੰ ਨਹੀਂ ਲੱਗਦਾ ਕਿ ਅਜੇ ਵੀ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ ਪਰ ਹੁਣ ਸਾਡੇ ਕੋਲ ਸੁਪਰਸਟਾਰਸ ਹਨ। ਜ਼ਰਾ ਸੋਚੋ ਜੇ ਤੁਹਾਨੂੰ ਬਰਾਬਰ ਦੇ ਮੌਕੇ ਮਿਲਣਗੇ ਤਾਂ ਕੀ ਹੋਵੇਗਾ।

Posted By: Amita Verma