ਜੇਐਨਐਨ, ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੂਲਕਰ ਐਤਵਾਰ ਨੂੰ ਇਕ ਵਾਰ ਫਿਰ ਤੋਂ ਮੈਦਾਨ ਵਿਚ ਖੇਡਣ ਲਈ ਆਉਣਗੇ। ਹਾਲਾਂਕਿ ਸਚਿਨ ਪੂਰਾ ਮੈਚ ਨਹੀਂ ਬਲਕਿ ਸਿਰਫ਼ ਇਕ ਓਵਰ ਬੱਲੇਬਾਜ਼ੀ ਕਰਨਗੇ। ਇਹ ਸਭ ਕੁਝ ਤੇਂਦੂਲਕਰ ਉਸ ਚੈਲੇਂਜ ਕਾਰਨ ਕਰਨਗੇ ਜੋ ਉਨ੍ਹਾਂ ਨੂੰ ਸ਼ਨੀਵਾਰ ਨੂੰ ਮਿਲਿਆ ਹੈ। ਦਰਅਸਲ ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਆਲਰਾਉਂਡਰ ਏਲਿਸ ਪੇਰੀ ਨੇ ਸਚਿਨ ਨੂੰ ਸੋਸ਼ਲ ਮੀਡੀਆ 'ਤੇ ਉਸ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਨ ਦਾ ਚੈਲੇਂਜ ਦਿੱਤਾ ਸੀ। ਪੇਰੀ ਨੇ ਲਿਖਿਆ,'ਸਚਿਨ ਕੀ ਤੁਸੀਂ ਮੇਰੇ ਇਕ ਓਵਰ ਦਾ ਸਾਹਮਣਾ ਕਰ ਸਕਦੇ ਹੋ।' ਇਸ 'ਤੇ ਸਚਿਨ ਨੇ ਤੁਰੰਤ ਜਵਾਬ ਵਿਚ ਕਿਹਾ,' ਹਾਂ ਮੈਂ ਇਹ ਬਿਲਕੁਲ ਕਰਾਂਗਾ, ਹਾਲਾਂਕਿ ਡਾਕਟਰ ਨੇ ਮੋਢੇ 'ਤੇ ਲੱਗੀ ਸੱਟ ਕਾਰਨ ਅਜਿਹਾ ਕੁਝ ਕਰਨ ਤੋਂ ਮਨ੍ਹਾ ਕੀਤਾ ਹੈ, ਫਿਰ ਵੀ ਮੈਂ ਮੈਦਾਨ ਵਿਚ ਇਕ ਓਵਰ ਖੇਡਣ ਲਈ ਜ਼ਰੂਰ ਆਵਾਂਗਾ।'


ਜਾਣੋ ਕਦੋਂ ਹੋਵੇਗਾ ਇਹ ਮੁਕਾਬਲਾ

ਆਸਟਰੇਲੀਆਈ ਮਹਿਲਾ ਟੀਮ ਐਤਵਾਰ ਨੂੰ ਇੰਗਲੈਂਡ ਖ਼ਿਲਾਫ਼ ਟਰਾਈ ਨੈਸ਼ਨ ਸੀਰੀਜ਼ ਖੇਡੇਗੀ। ਇਸ ਵਿਚ ਪਹਿਲੀ ਇਨਿੰਗ ਦੀ ਬ੍ਰੇਕ ਤੋਂ ਬਾਅਦ ਸਚਿਨ ਮੈਦਾਨ ਵਿਚ ਬੱਲਾ ਲੈ ਕੇ ਉਤਰਨਗੇ। ਹਾਲਾਂਕਿ ਸਚਿਨ ਦੇ ਸਾਹਮਣੇ ਪੂਰੀ ਮਹਿਲਾ ਆਸਟਰੇਲੀਆਈ ਟੀਮ ਹੋਵੇਗੀ। ਪੇਰੀ ਦੀ ਸਾਥੀ ਕ੍ਰਿਕਟਰ ਫੀਲਡਿੰਗ ਕਰ ਰਹੀਆਂ ਹੋਣਗੀਆਂ ਤੇ ਪੇਰੀ ਦਿਗੱਜ ਬੱਲੇਬਾਜ਼ ਸਚਿਨ ਨੂੰ ਗੇਂਦਬਾਜ਼ੀ ਕਰੇਗੀ।

ਚੈਰਿਟੀ ਮੈਚ ਨੂੰ ਲੈ ਕੇ ਸਾਰੇ ਉਤਾਵਲੇ

ਦੱਸ ਦੇਈਏ ਕਿ ਸਚਿਨ ਤੇਂਦੂਲਕਰ ਅੱਜ ਕੱਲ ਇਕ ਚੈਰਿਟੀ ਮੈਚ ਲਈ ਆਸਟਰੇਲੀਆ ਵਿਚ ਹਨ। ਆਸਟਰੇਲੀਆ ਵਿਚ ਪਿਛਲੇ ਦਿਨੀਂ ਬੁਸ਼ਫਾਇਰ ਨਾਲ ਕਰੋੜਾਂ ਜਾਨਵਰ ਮਰ ਗਏ ਸਨ, ਉਥੇ ਅੱਗ ਨਾਲ ਕਈ ਮਕਾਨ ਵੀ ਸੁਆਹ ਹੋ ਗਏ ਸਨ। ਇਸ ਔਖੀ ਘੜੀ ਵਿਚ ਰਾਹਤ ਦੇਣ ਨਈ ਕ੍ਰਿਕਟ ਆਸਟਰੇਲੀਆ ਪੁਰਾਣੇ ਕ੍ਰਿਕਟਰਾਂ ਵਿਚ ਇਕ ਮੈਚ ਕਰਵਾ ਰਹੀ ਹੈ। ਇਹ ਮੁਕਾਬਲਾ ਪੋਂਟਿੰਗ ਇਨੈਵਨ ਬਨਾਮ ਗਿਲਕ੍ਰਿਸਟ ਇਲੈਵਨ ਵਿਚ ਹੋਵੇਗਾ। ਇਸ ਵਿਚ ਪੋਟਿੰਗ ਦੀ ਟੀਮ ਦੇ ਕੋਚ ਸਚਿਨ ਤੇਂਦੂਲਕਰ ਬਣਾਏ ਗਏ ਹਨ। ਸਚਿਨ ਅਤੇ ਵਾਲਸ਼ ਰਿੱਕੀ ਪੋਟਿੰਗ, ਸ਼ੇਨ ਵਾਰਨ, ਜਸਟਿਨ ਲੈਂਗਰ, ਏਡਮ ਗਿਲਕ੍ਰਿਸਟ, ਬ੍ਰੇਟ ਲੀ, ਸ਼ੇਨ ਵਾਸਟਨ, ਏਲੈਕਸ ਬਲੈਕਵੇਲ, ਅਤੇ ਮਾਈਕਲ ਕਲਾਰਕ ਵਰਗੇ ਦਿਗੱਜਾਂ ਨੂੰ ਕੋਚ ਕਰਨਗੇ। ਇਸ ਤੋਂ ਇਲਾਵਾ ਮੈਚ ਵਿਚ ਸਟੀਵ ਵਾ ਅਤੇ ਮੇਲ ਜੋਨਸ ਵੀ ਸ਼ਾਮਲ ਹੋਣਗੇ ਜੇ ਇਹ ਖੇਡਦੇ ਨਜ਼ਰ ਨਹੀਂ ਆਉਣਗੇ।

Posted By: Tejinder Thind