ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਮੁੰਬਈ ਦੇ ਫੈਨਜ਼ ਦੇ ਸਾਹਮਣੇ ਖੇਡਣ ਲਈ ਤਿਆਰ ਹਨ। ਰੋਡ ਸੇਫਟੀ ਵਰਲਡ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਸਚਿਨ ਵੈਸਟਇੰਡੀਜ਼ ਦਿੱਗਜ ਬ੍ਰਾਇਨ ਲਾਰਾ ਦੀ ਟੀਮ ਖ਼ਿਲਾਫ਼ 7 ਮਾਰਚ ਨੂੰ ਮੈਚ ਖੇਡਣਗੇ। ਇਹ ਮੈਚ ਮੁੰਬਈ ਦੇ ਵਾਨਖੇੜਾ ਸਟੇਡੀਅਮ 'ਚ ਖੇਡਿਆ ਜਾਵੇਗਾ।

ਵਿਸ਼ਵ ਕ੍ਰਿਕਟ ਦੇ ਦੋ ਦਿੱਗਜ ਸਚਿਨ ਤੇਂਦੁਲਕਰ ਤੇ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਇਕ ਵਾਰ ਫਿਰ ਤੋਂ ਕ੍ਰਿਕਟ ਦੇ ਮੈਦਾਨ 'ਚ ਆਹਮੋ-ਸਾਹਮਣੇ ਹੋਣਗੇ। ਸਚਿਨ ਤੇ ਲਾਰਾ ਨੂੰ ਸੰਨਿਆਸ ਤੋਂ ਬਾਅਦ ਖੇਡਦਿਆਂ ਦੇਖਣ ਲਈ ਉਨ੍ਹਾਂ ਦੇ ਫੈਨਜ਼ ਕਾਫੀ ਜੋਸ਼ 'ਚ ਹਨ। ਰੋਡ ਸੇਫਟੀ ਵਰਲਡ ਸੀਰੀਜ਼ 'ਚ ਖੇਡੇ ਜਾਣ ਵਾਲੇ ਮੁਕਾਬਲਿਆਂ 'ਚ ਇਨ੍ਹਾਂ ਦੋਵਾਂ ਦਿੱਗਜਾਂ ਦਾ ਮੁਕਾਬਲਾ ਹੋਵੇਗਾ।

ਸੀਰੀਜ਼ ਦੌਰਾਨ 11 ਮੁਕਾਬਲੇ ਖੇਡੇ ਜਾਣੇ ਹਨ ਜਿਸ 'ਚ ਮੈਚ ਦਾ ਆਯੋਜਨ ਮੁੰਬਈ ਦੇ ਵਾਨਖੇੜਾ ਸਟੇਡੀਅਮ 'ਚ ਹੋਵੇਗਾ। ਚਾਰ ਮੈਚ ਮੁਕਾਬਲੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡੇ ਜਾਣਗੇ। ਉੱਥੇ ਸੀਰੀਜ਼ ਦਾ ਫਾਈਨਲ ਮੈਚ ਦਾ ਆਯੋਜਨ ਨਵੀਂ ਮੁੰਬਈ ਦੇ ਬ੍ਰੇਬਾਨ ਸਟੇਡੀਅਮ 'ਚ ਕੀਤਾ ਜਾਵੇਗਾ।

Posted By: Amita Verma