ਮੁੰਬਈ : ਟੀਮ ਇੰਡੀਆ ਦੇ ਸਾਬਕਾ ਦਿੱਗਜ ਖਿਡਾਰੀ ਤੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਦੱਸਿਆ ਕਿ ਟੈਸਟ ਕ੍ਰਿਕਟ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਟੀ10, ਟੀ20 ਤੇ ਵਨਡੇਅ ਕ੍ਰਿਕਟ 'ਚ ਲੋਕਾਂ ਨੂੰ ਦਿਲਚਸਪੀ ਜ਼ਿਆਦਾ ਹੈ। ਇੱਥੋਂ ਤਕ ਕ੍ਰਿਕਟਰ ਵੀ ਟੈਸਟ ਕ੍ਰਿਕਟ ਨੂੰ ਘੱਟ ਹੀ ਪਸੰਦ ਕਰਨ ਲੱਗ ਗਏ ਹਨ। ਇਸ ਨੂੰ ਲੈ ਕੇ ਕ੍ਰਿਕਟ ਦੇ ਤਮਾਮ ਦਿੱਗਜ ਪਰੇਸ਼ਾਨ ਹਨ ਕਿ ਕਿਵੇਂ ਕ੍ਰਿਕਟ ਦੇ ਇਸ ਫਾਰਮੇਟ ਦਾ ਚਾਰਮ ਵਾਪਸ ਕੀਤਾ ਜਾ ਸਕੇ।

ਸਚਿਨ ਤੇਂਦੁਲਕਰ ਨੇ ਕਿਹਾ, 'ਆਈਸੀਸੀ ਵਰਲਡ ਟੈਸਟ ਚੈਂਪਿਅਨਸ਼ਿਪ ਤੋਂ ਵੀ ਕ੍ਰਿਕਟਰ ਦੇ ਇਸ ਫਾਰਮੇਟ ਨੂੰ ਹਰਮਨ ਪਿਆਰਾ ਬਣਾਏ ਜਾਣ 'ਚ ਮਦਦ ਮਿਲੇਗੀ। ਮੁੰਬਈ 'ਚ ਆਯੋਜਿਤ ਇਕ ਈਵੈਂਟ 'ਚ ਉਨ੍ਹਾਂ ਨੇ ਕਿਹਾ, 'ਟੈਸਟ ਕ੍ਰਿਕਟ ਨੂੰ ਵਧੀਆ ਪਿੱਚ ਦੀ ਮਦਦ ਨਾਲ ਬਚਾਇਆ ਜਾ ਸਕਦਾ ਹੈ, ਪਰ ਟ੍ਰੈਕ ਫਲੈਟ ਹੋਣ ਚਾਹੀਦੇ ਹਨ। ਇਸ ਤੋਂ ਬਾਅਦ ਹੀ ਟੈਸਟ ਕ੍ਰਿਕਟ 'ਚ ਚੈਲੰਜ਼ ਮਿਲੇਗਾ। ਮੈਂ ਜਾਣਦਾ ਹਾਂ ਕਿ ਵਰਲਡ ਕ੍ਰਿਕਟ ਚੈਂਪੀਅਨਸ਼ਿਪ ਨਾਲ ਕ੍ਰਿਕਟ ਦਾ ਇਹ ਫਾਰਮਟ ਕਾਫੀ ਰੋਚਕ ਬਣ ਸਕਦਾ ਹੈ।' ਇਨ੍ਹਾਂ ਤੋਂ ਪਹਿਲਾਂ ਸੌਰਵ ਗੁੰਗਾਲੀ ਵੀ ਕਹਿ ਚੁੱਕੇ ਹਨ ਕਿ ਏਸ਼ਜ਼ ਸੀਰਿਜ਼ ਦੇਖ ਕੇ ਲੱਗਦਾ ਹੈ ਕਿ ਟੈਸਟ ਕ੍ਰਿਕਟ ਬਾਕੀ ਹੈ।

Posted By: Amita Verma