ਜੇਐਨਐਨ, ਨਵੀਂ ਦਿੱਲੀ : Sachin Tendulkar on Valentine Day 2020: ਹਰ ਕਿਸੇ ਨੂੰ ਪਤਾ ਹੈ ਕਿ 14 ਫਰਵਰੀ ਨੂੰ ਵੈਲੇਨਟਾਈਨ ਡੇਅ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਇਸ ਦੌਰਾਨ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਕ੍ਰਿਕਟ ਦੇ ਭਗਵਾਨ ਮੰਨੇ ਜਾਂਦੇ ਸਚਿਨ ਤੇਂਦੁਲਕਰ ਨੇ ਵੈਲੇਨਟਾਈਨ ਡੇਅ ਮੌਕੇ ਆਪਣੇ ਫੈਨਸ ਨੂੰ ਆਪਣੇ ਪਹਿਲੇ ਪਿਆਰ ਨਾਲ ਰੂਬਰੂ ਕਰਾਇਆ ਹੈ। ਸਚਿਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਸ ਦਾ ਪਹਿਲਾ ਪਿਆਰ ਕੀ ਹੈ।

ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤਕ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਸਚਿਨ ਤੇਂਦੁਲਕਰ ਨੇ 100 ਸੈਂਕੜੇ ਲਾਏ। ਇਸ ਮਾਮਲੇ ਵਿਚ ਉਸ ਤੋਂ ਅੱਗੇ ਕੋਈ ਨਹੀਂ ਹੈ ਅਤੇ ਜੋ ਦੂਜੇ ਨੰਬਰ 'ਤੇ ਹੈ ਉਹ ਕਾਫੀ ਪਿਛੇ ਹੈ। ਟੈਸਟ ਕ੍ਰਿਕਟ ਵਿਚ 51 ਅਤੇ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ 49 ਸੈਂਕੜੇ ਠੋਕਣ ਵਾਲੇ ਸਚਿਨ ਨੇ ਵੈਲੇਨਟਾਈਨ ਡੇ 2020 ਵਾਲੇ ਦਿਨ ਇਕ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਉਸ ਦਾ ਪਹਿਲਾ ਪਿਆਰ ਹੈ। ਸਚਿਨ ਨੇ ਆਪਣੇ ਕੈਪਸ਼ਨ ਵਿਚ ਲਿਖਿਆ ਹੈ, 'ਮਾਈ ਫਸਟ ਲਵ'।


ਮਾਸਟਰ ਬਲਾਸਟਰ ਸਚਿਨ ਨੇ ਇਸ ਪੋਸਟ ਵਿਚ ਇਕ ਸਮਾਇਲੀ ਵੀ ਬਣਾਇਆ ਹੈ। ਦਰਅਸਲ, 'ਮਾਈ ਫਸਟ ਲਵ!' ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਇਸ ਵੀਡੀਓ ਵਿਚ ਸਚਿਨ ਤੇਂਦੁਲਕਰ ਕ੍ਰਿਕਟ ਖੇਡ ਰਹੇ ਹਨ।

ਸੋ ਜ਼ਾਹਰ ਹੈ ਕਿ ਸਚਿਨ ਦਾ ਪਹਿਲਾ ਪਿਆਰ ਕੋਈ ਲੜਕੀ ਨਹੀਂ ਬਲਕਿ ਕ੍ਰਿਕਟ ਹੈ, ਜਿਸ ਨੂੰ ਸਚਿਨ ਨੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਦਿੱਤਾ ਹੈ। 16 ਸਾਲ ਦੀ ਉਮਰ ਵਿਚ ਡੈਬਿਊ ਕਰਨ ਵਾਲੇ ਸਚਿਨ ਨੇ ਲਗਪਗ 40 ਸਾਲ ਦੀ ਉਮਰ ਤਕ ਕ੍ਰਿਕਟ ਖੇਡਿਆ।

ਸਚਿਨ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਹ ਆਸਟਰੇਲੀਆ ਵਿਚ ਹੋਏ ਬੁਸ਼ਫਾਇਰ ਕ੍ਰਿਕਟ ਮੈਚ ਦੀ ਪ੍ਰੈਕਟਿਸ ਦੀ ਹੈ। ਸਚਿਨ ਨੇ ਬੁਸ਼ਫਾਇਰ ਚੈਰਿਟੀ ਮੈਚ ਵਿਚ ਪੋਂਟਿੰਗ ਇਲੈਵਨ ਨੂੰ ਆਪਣੀ ਕੋਚਿੰਗ ਦੀਆਂ ਸੇਵਾਵਾਂ ਦਿੱਤੀਆਂ ਸਨ ਅਤੇ ਪਾਰੀ ਵਿਚ ਸਚਿਨ ਨੇ ਏਲਿਸ ਪੈਰੀ ਦੇ ਓਵਰ ਵਿਚ ਬੱਲੇਬਾਜ਼ੀ ਵੀ ਕੀਤੀ ਸੀ। ਰਿਟਾਇਰਮੈਂਟ ਲੈਣ ਤੋਂ ਬਾਅਦ ਸਚਿਨ ਨੇ ਲਗਪਗ ਸਾਢੇ 5 ਸਾਲ ਤੋਂ ਬਾਅਦ ਬੱਲਾ ਫੜਿਆ ਸੀ ਅਤੇ ਪਹਿਲੀ ਸੀ ਗੇਂਦ ਵਿਚ ਚੌਕਾ ਲਾਇਆ ਸੀ। ਇਸ ਓਵਰ ਵਿਚ ਦੋ ਗੇਂਦ ਏਨਾਬੇਲ ਰਦਰਫੋਰਡ ਨੇ ਦਿੱਤੇ ਸਨ।

Posted By: Tejinder Thind