ਮੁੰਬਈ : ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਚਲਾਏ ਗਏ Fit India Movement ਨਾਲ ਜੁੜ ਗਏ ਹਨ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਫਿਟ ਇੰਡੀਆ ਮੂਵਮੈਂਟ ਨਾਲ ਜੁੜੇ ਇਕ ਤੋਂ ਬਾਅਦ ਇਕ ਵੀਡੀਓ ਆਪਣੇ ਆਫਿਸ਼ਿਅਲ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਸਚਿਨ ਤੇਂਦੁਲਕਰ ਨੇ ਬਹੁਤ ਹੀ ਖ਼ਾਸ ਅੰਦਾਜ਼ 'ਚ ਫਿੱਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕੀਤੀ ਹੈ। ਦਰਅਸਲ, ਸਚਿਨ ਤੇਂਦੁਲਕਰ ਨੇ ਬਿਰਧ ਆਸ਼ਰਮ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਿਰਧ ਮਹਿਲਾਵਾਂ ਨਾਲ ਕੈਰਮ ਖੇਡਦੇ ਨਜ਼ਰ ਆ ਰਹੇ ਹਨ। ਸਚਿਨ ਤੇਂਦੁਲਕਰ ਦੇ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਚਿਨ ਤੇਂਦੁਲਕਰ ਦੇ ਇਸ ਵੀਡੀਓ 'ਤੇ ਫੈਨਜ਼ ਕੁਮੈਂਟ ਕਰ ਕੇ ਉਨ੍ਹਾਂ ਨੂੰ ਮਹਾਨ ਦੱਸ ਰਹੇ ਹਨ।

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇਸ ਵੀਡੀਓ ਕੈਪਸ਼ਨ 'ਚ ਲਿਖਿਆ ਹੈ, 'ਇਸ ਵੰਡਰ ਵੂਮੈਂਨ ਨਾਲ ਸੈਂਟ ਏਥੰਨੀ ਓਲਡ ਏਜ਼ ਹੋਮ 'ਚ ਕੁਝ ਸਮਾਂ ਬਿਤਾਇਆ। ਉਨ੍ਹਾਂ ਵੱਲੋਂ ਦਿੱਤੇ ਗਏ ਪਿਆਰ ਨਾਲ ਵਧੀਆ ਮਹਿਸੂਸ ਕੀਤਾ। ਕੈਰਮ ਖੇਡਣ ਲਈ ਉਨ੍ਹਾਂ ਦੇ ਜ਼ੋਸ਼ ਦੀ ਕੋਈ ਸੀਮਾ ਨਹੀਂ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲਕੁਲ ਸਹੀ ਕਿਹਾ- 'ਖੇਡ ਤੇ ਫਿਟਨੈੱਸ ਸਾਰਿਆਂ ਲਈ ਹੈ।'

ਇਸ ਤੋਂ ਇਲਾਵਾ ਵੀ ਸਚਿਨ ਤੇਂਦੁਲਕਰ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਕ੍ਰਿਕਟ ਦੇ ਸਾਥੀ ਵਿਨੋਦ ਕਾਂਬਲੀ ਤੇ ਆਪਣੇ ਕੁਝ ਦੋਸਤਾਂ ਨਾਲ ਈਂਡੋਰ ਗੇਮ ਖੇਡਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਕੈਪਸ਼ਨ 'ਚ ਸਚਿਨ ਤੇਂਦੁਲਕਰ ਨੇ ਲਿਖਿਆ ਹੈ, ਦੋਸਤਾਂ ਨਾਲ ਦਿਨ ਬਿਤਾ ਕੇ ਹਮੇਸ਼ਾ ਚੰਗਾ ਮਹਿਸੂਸ ਹੁੰਦਾ ਹੈ, ਖ਼ਾਸਤੌਰ 'ਤੇ ਜਦੋਂ ਇਹ ਖੇਡ ਨਾਲ ਜੁੜਿਆ ਹੁੰਦਾ ਹੈ। ਤੁਸੀਂ ਇਕ-ਦੂਜਿਆਂ ਨੂੰ ਫਿਟ ਰਹਿਣ ਲਈ ਵੀ ਚੈਲੇਂਜ ਵੀ ਦੇ ਸਕਦੇ ਹੋ।

Posted By: Amita Verma