ਜੇਐੱਨਐੱਨ, ਮੁੰਬਈ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸੋਮਵਾਰ ਨੂੰ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਬੱਚੇ ਕੁੱਤੇ ਨਾਲ ਕ੍ਰਿਕਟ ਖੇਡ ਰਹੇ ਹਨ। ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੱਥੇ ਬੱਚੇ ਦੀ ਨਹੀਂ ਸਗੋਂ ਇਕ ਕੁੱਤੇ ਦੀ ਤਾਰੀਫ਼ ਕੀਤੀ ਹੈ ਕਿਉਂਕਿ ਇਹ ਕੁੱਤਾ ਵੀ ਗੇਂਦ ਨੂੰ ਫੜ ਕੇ ਦੂਰੋਂ ਲੈ ਕੇ ਆਉਂਦਾ ਹੈ।

ਅੰਤਰਰਾਸ਼ਟਰੀ ਕ੍ਰਿਕੇਟ ਵਿਚ 100 ਸੈਂਕੜਿਆਂ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਚਿਨ ਤੇਂਦੁਲਕਰ ਨੇ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ, “ਇਹ ਇੱਕ ਦੋਸਤ ਤੋਂ ਮਿਲਿਆ ਅਤੇ ਮੈਂ ਕਹਾਂਗਾ, ਉਸ ਕੋਲ ‘ਤੇਜ਼’ ਗੇਂਦ ਨੂੰ ਫੜਨ ਦਾ ਹੁਨਰ ਹੈ। ਸਾਡੇ ਕੋਲ ਵਿਕਟਕੀਪਰ, ਫੀਲਡਰ ਹਨ। ਕ੍ਰਿਕਟ। ਹੋਰ ਆਲਰਾਉਂਡਰ ਦੇਖੇ ਹਨ ਪਰ ਤੁਸੀਂ ਇਸ ਨੂੰ ਕੀ ਨਾਮ ਦਿਓਗੇ?" ਤੁਸੀਂ ਇਸ ਵੀਡੀਓ ਨੂੰ ਇੱਥੇ ਦੇਖ ਸਕਦੇ ਹੋ।

Posted By: Sarabjeet Kaur