ਪੀਟੀਆਈ, ਨਵੀਂ ਦਿੱਲੀ : ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਮਹਾਨ ਕੰਮ ਕੀਤਾ ਹੈ। ਸਚਿਨ ਤੇਂਦੁਲਕਰ ਸੈਂਕੜੇ ਬੱਚਿਆਂ ਦੇ ਮਸੀਹਾ ਬਣੇ ਹਨ। ਭਾਰਤੀ ਟੀਮ ਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਰਥਿਕ ਰੂਪ ਨਾਲ ਪੱਛੜੇ ਵਰਗ ਦੇ 560 ਆਦਿਵਾਸੀ ਬੱਚਿਆਂ ਦੀ ਸਹਾਇਤਾ ਕਰਨ ਲਈ ਇਕ ਐੱਨਜੀਓ ਨਾਲ ਹੱਥ ਮਿਲਾਇਆ ਹੈ।

ਸੀਹੋਰ ਜ਼ਿਲ੍ਹੇ ਦੇ ਸੇਵਾਨੀਆ, ਬਲਪਤੀ, ਖਾਪਾ, ਨਯਾਪੁਰਾਤੇ ਜਾਮੁਨਝੀਲ ਦੇ ਬੱਚਿਆਂ ਨੂੰ ਹੁਣ ਸਚਿਨ ਤੇਂਦੁਲਕਰ ਦੀ ਫਾਊਂਡੇਸ਼ਨ ਦੀ ਮਦਦ ਨਾਲ ਪੌਸ਼ਟਿਕ ਭੋਜਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਗਿਆ ਹੈ ਕਿ ਸਚਿਨ ਦੀ ਇਹ ਪਹਿਲ ਮੱਧ ਪ੍ਰਦੇਸ਼ ਦੇ ਉਨ੍ਹਾਂ ਆਦਿਵਾਸੀ ਬੱਚਿਆਂ ਪ੍ਰਤੀ ਉਨ੍ਹਾਂ ਦੀ ਚਿੰਤਾ ਦਾ ਨਤੀਜਾ ਹੈ, ਜੋ ਕੁਪੋਸ਼ਣ ਤੇ ਅਨਪੜ੍ਹਤਾ ਨਾਲ ਪ੍ਰਭਾਵਿਤ ਹਨ।

ਸਚਿਨ ਤੇਂਦੁਲਕਰ ਅਕਸਰ ਬੱਚਿਆਂ ਦੇ ਹਿੱਤਾਂ ਲਈ ਕੰਮ ਕਰਦੇ ਰਹਿੰਦੇ ਹਨ। ਸਚਿਨ ਵਿਸ਼ੇਸ਼ ਰੂਪ 'ਚ ਹਾਸ਼ੀਏ ਤੋਂ ਹੇਠਲੇ ਲੋਕਾਂ ਤੇ ਸਮਾਜ ਦੇ ਆਰਥਿਕ ਰੂਪ ਨਾਲ ਸਪੰਨ ਨਾ ਹੋਣ ਵਾਲੇ ਤਬਕੇ ਦੇ ਲੋਕਾਂ ਲਈ ਕੰਮ ਕਰਦੇ ਹਨ। ਯੂਨੀਸੈਫ ਦੇ ਸਦਭਾਵਨਾ ਦੂਤ ਦੇ ਰੂਪ 'ਚ ਸਚਿਨ ਤੇਂਦੁਲਕਰ ਨੇ ਨਿਯਮਿਤ ਰੂਪ ਨਾਲ Early Childhood Development ਜਿਹੇ ਦਖ਼ਲ ਦੇ ਬਾਰੇ 'ਚ ਗੱਲ ਕੀਤੀ ਹੈ। ਉਹ ਬੱਚਿਆਂ ਲਈ ਕਈ ਪਹਿਲਾਂ ਨਾਲ ਜੁੜੇ ਰਹੇ ਹਨ। 2019 'ਚ ਸਚਿਨ ਤੇਂਦੁਲਕਰ ਨੇ 'ਸਪ੍ਰੈਡਿੰਗ ਇੰਡੀਆ ਫਾਊਂਡੇਸ਼ਨ' ਜ਼ਰੀਏ ਮੁੰਬਈ ਦੇ ਸ਼੍ਰੀ ਗਾਡਗੇ ਮਹਾਰਾਜ ਆਸ਼ਰਮ ਸਕੂਲ, ਭਿਵਲੀ 'ਚ ਡਿਜੀਟਲ ਕਲਾਸਰੂਮ ਚਲਾਉਣ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਣ ਲਈ ਹਰੀ ਊਰਜਾ ਪ੍ਰਦਾਨ ਕਰਨ ਲਈ ਸੌਰ ਪ੍ਰਕਾਸ਼ ਵਿਵਸਥਾ ਦੀ ਸਥਾਪਨਾ ਕੀਤੀ ਸੀ।

Posted By: Harjinder Sodhi