style="text-align: justify;"> ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਤੇ ਰਾਸ਼ਟਰੀ ਚੋਣਕਾਰ ਸਬਾ ਕਰੀਮ ਨੂੰ ਐਤਵਾਰ ਨੂੰ ਦਿੱਲੀ ਕੈਪੀਟਲਜ਼ ਦਾ ਯੋਗਤਾ ਭਾਲ ਮੁਖੀ ਨਿਯੁਕਤ ਕੀਤਾ ਗਿਆ। ਸਬਾ ਜਨਵਰੀ ਤਕ ਬੀਸੀਸੀਆਈ ਦੇ ਕ੍ਰਿਕਟ ਸੰਚਾਲਨ ਜਨਰਲ ਮੈਨੇਜਰ ਸਨ। ਸਬਾ ਨੇ ਭਾਰਤ ਵੱਲੋਂ 24 ਵਨ ਡੇ ਤੇ ਇਕ ਟੈਸਟ ਮੈਚ ਖੇਡਿਆ ਜਿਸ ਤੋਂ ਬਾਅਦ ਅੱਖ ਵਿਚ ਸੱਟ ਕਾਰਨ ਉਨ੍ਹਾਂ ਦਾ ਕਰੀਅਰ ਖ਼ਤਮ ਹੋ ਗਿਆ।

ਸਬਾ ਨੇ ਆਪਣੀ ਨਵੀਂ ਨਿਯੁਕਤੀ ਬਾਰੇ ਕਿਹਾ ਕਿ ਦਿੱਲੀ ਕੈਪੀਟਲਜ਼ ਦੇ ਯੋਗਤਾ ਭਾਲ ਅਧਿਕਾਰੀ ਦੇ ਰੂਪ ਵਿਚ ਆਪਣੀ ਭੂਮਿਕਾ ਸ਼ੁਰੂ ਕਰਨ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਤ ਹਾਂ। ਸਾਲਾਂ ਤੋਂ ਆਈਪੀਐੱਲ ਵਿਚ ਇੰਨੇ ਸਾਰੇ ਖਿਡਾਰੀ ਸਾਹਮਣੇ ਆਏ ਹਨ ਤੇ ਵਿਸ਼ਵ ਪੱਧਰੀ ਮੁਕਾਬਲੇ ਦੇਖਣ ਨੂੰ ਮਿਲਦੇ ਹਨ। ਦਿੱਲੀ ਕੈਪੀਟਲਜ਼ ਕੰਮ ਕਰਨ ਲਈ ਰੋਮਾਂਚਕ ਟੀਮ ਹੈ ਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਤਰੱਕੀ ਵਿਚ ਮਦਦ ਕਰਨ ਲਈ ਉਤਸ਼ਾਹਤ ਹਾਂ।