v> ਜੇਐੱਨਐੱਨ, ਨਵੀਂ ਦਿੱਲੀ : ਐੱਸ ਸ਼੍ਰੀਸੰਥ 'ਤੇ ਸਾਲ 2013 'ਚ ਆਈਪੀਐੱਲ 'ਚ ਫਿਕਸਿੰਗ ਕਰਨ ਦੇ ਦੋਸ਼ 'ਚ ਪਹਿਲਾਂ ਲਾਈਫ ਟਾਈਮ ਬੈਨ ਲਗਾ ਦਿੱਤਾ ਗਿਆ, ਪਰ ਬਾਅਦ ਵਿਚ ਇਸ ਨੂੰ ਘਟਾ ਕੇ ਸੱਤ ਸਾਲ ਦਾ ਕਰ ਦਿੱਤਾ ਗਿਆ। ਇਸ ਸਾਲ ਸਤੰਬਰ 'ਚ ਉਨ੍ਹਾਂ ਦਾ ਬੈਨ ਖ਼ਤਮ ਹੋ ਗਿਆ ਤੇ ਇਕ ਵਾਰ ਫਿਰ ਉਹ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਲਈ ਤਿਆਰ ਹਨ। ਸ਼੍ਰੀਸੰਥ ਸੱਤ ਸਾਲ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਗੇਂਦਬਾਜ਼ੀ ਕਰਨ ਲਈ ਤਿਆਰ ਹਨ ਤੇ ਉਹ ਕੇਰਲ ਟੀ20 ਲੀਗ 'ਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ।

ਕੇਰਲ ਟੀ20 ਲੀਗ ਭਾਰਤੀ ਘਰੇਲੂ ਸੀਜ਼ਨ ਦੇ ਸ਼ੁਰੂ ਕਰਨ ਤੋਂ ਪਹਿਲਾਂ ਹੋਵੇਗੀ ਤੇ ਤਮਾਮ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਰਵਾਈ ਜਾਵੇਗੀ। ਇਸ ਲੀਗ ਜ਼ਰੀਏ ਵਾਪਸੀ ਕਰਦਿਆਂ ਸ਼੍ਰੀਸੰਥ ਆਪਣੇ ਸੂਬੇ ਤੇ ਦੇਸ਼ ਦੀ ਨੁਮਾਇੰਦਗੀ ਅੱਗੇ ਕਰ ਸਕਦੇ ਹਨ। ਇਕ ਖੇਡ ਵੈੱਬਸਾਈਟ ਮੁਤਾਬਿਕ ਸ਼੍ਰੀਸੰਥ ਕੇਰਲ ਪ੍ਰੈਜ਼ੀਡੈਂਟ ਟੀ20 ਕੱਪ 'ਚ ਖੇਡਦੇ ਨਜ਼ਰ ਆਉਣਗੇ। ਕੇਰਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਕੇ. ਵਰਗੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਐੱਸ ਸ਼੍ਰੀਸੰਥ ਟੀ20 ਲੀਗ 'ਚ ਖੇਡਣਗੇ ਤੇ ਇਸ ਦਾ ਮੁੱਖ ਆਕਰਸ਼ਣ ਰਹਿਣਗੇ।

Posted By: Seema Anand