Ruturaj Gaikwad : ਮਹਾਰਾਸ਼ਟਰ ਦੇ ਓਪਨਰ ਬੱਲੇਬਾਜ਼ ਰੁਤੂਰਾਜ ਗਾਇਕਵਾੜ ਨੇ ਵਿਜੇ ਹਜ਼ਾਰੇ ਟਰਾਫੀ 2022 ਦੇ ਦੂਜੇ ਕੁਆਰਟਰ ਫਾਈਨਲ ਮੈਚ 'ਚ ਅਜਿਹੀ ਪਾਰੀ ਖੇਡੀ ਕਿ ਪੂਰੀ ਦੁਨੀਆ ਦੇਖਦੀ ਰਹਿ ਗਈ। ਉਸ ਨੇ ਇਕ ਓਵਰ 'ਚ 7 ਛੱਕੇ ਲਗਾਉਣ ਦਾ ਕਮਾਲ ਭਾਰਤੀ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਕੀਤਾ।

ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ, ਰੁਤੁਰਾਜ ਗਾਇਕਵਾੜ ਨੇ ਉਹ ਕਮਾਲ ਕਰ ਦਿਖਿਆ। ਵਿਜੇ ਹਜ਼ਾਰੇ ਟਰਾਫੀ 2022 ਦੇ ਦੂਜੇ ਕੁਆਰਟਰ ਫਾਈਨਲ ਮੈਚ 'ਚ ਉਸਨੇ ਉੱਤਰ ਪ੍ਰਦੇਸ਼ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 220 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਉਨ੍ਹਾਂ ਨੇ 159 ਗੇਂਦਾਂ ਦਾ ਸਾਹਮਣਾ ਕਰਦੇ ਹੋਏ 16 ਛੱਕੇ ਤੇ 10 ਚੌਕੇ ਲਗਾਏ। ਇਸ ਪਾਰੀ 'ਚ ਰਿਤੂਰਾਜ ਗਾਇਕਵਾੜ ਨੇ ਇਕ ਓਵਰ 'ਚ 7 ਛੱਕੇ ਲਗਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਤਿਹਾਸ ਰਚ ਦਿੱਤਾ।

ਉੱਤਰ ਪ੍ਰਦੇਸ਼ ਦੇ ਖਿਲਾਫ ਪਹਿਲੀ ਪਾਰੀ ਦੇ 49ਵੇਂ ਓਵਰ 'ਚ ਰੁਤੁਰਾਜ ਗਾਇਕਵਾੜ ਨੇ ਸ਼ਿਵਾ ਸਿੰਘ ਦੀ ਗੇਂਦ 'ਤੇ ਇਤਿਹਾਸ ਰਚਦੇ ਹੋਏ ਇਕ ਓਵਰ ਵਿਚ 7 ਛੱਕੇ ਮਾਰੇ। ਰੁਤੁਰਾਜ ਗਾਇਕਵਾੜ ਲਿਸਟ ਏ ਕ੍ਰਿਕਟ 'ਚ ਇਕ ਓਵਰ 'ਚ 7 ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਨ੍ਹਾਂ ਵਿੱਚੋਂ ਇਕ 'ਨੋ ਬਾਲ' ਖੇਡੀ, ਜੋ ਓਵਰ ਦੀ ਪੰਜਵੀਂ ਗੇਂਦ ਸੀ। ਯਾਨੀ ਉਨ੍ਹਾਂ ਨੇ ਇਸ ਓਵਰ 'ਚ 43 ਦੌੜਾਂ ਬਣਾਈਆਂ ਤੇ ਇਹ ਆਪਣੇ ਆਪ 'ਚ ਇਕ ਨਵਾਂ ਰਿਕਾਰਡ ਹੈ।

ਰੁਤੁਰਾਜ ਗਾਇਕਵਾੜ ਨੇ ਰੋਹਿਤ ਸ਼ਰਮਾ ਦੀ ਕੀਤੀ ਬਰਾਬਰੀ

ਲਿਸਟ ਏ ਕ੍ਰਿਕਟ ਮੈਚ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਦਰਜ ਸੀ ਪਰ ਰੁਤੁਰਾਜ ਗਾਇਕਵਾੜ ਨੇ 220 ਦੌੜਾਂ ਦੀ ਅਜੇਤੂ ਪਾਰੀ 'ਚ 16 ਛੱਕੇ ਲਗਾ ਕੇ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ। ਲਿਸਟ ਏ ਕ੍ਰਿਕਟ ਦੀ ਇਕ ਪਾਰੀ 'ਚ ਸਭ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ ਵਿੱਚ ਰੁਤੁਰਾਜ ਗਾਇਕਵਾੜ ਹੁਣ ਹਿਟਮੈਨ ਦੇ ਨਾਲ ਸੰਯੁਕਤ ਨੰਬਰ ਨਾਲ ਪਹਿਲੇ ਨੰਬਰ 'ਤੇ ਆ ਗਏ ਹਨ।

Posted By: Seema Anand