ਨਵੀਂ ਦਿੱਲੀ, ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 16ਵੇਂ ਸੀਜ਼ਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਹਰ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਸਾਰਿਆਂ ਦੀਆਂ ਨਜ਼ਰਾਂ ਰਾਇਲ ਚੈਲੰਜਿਰਜ਼ ਬੈਂਗਲੁਰੂ ਦੇ ਪ੍ਰਦਰਸ਼ਨ ’ਤੇ ਰਹਿਣਗੀਆਂ। ਕੋਹਲੀ ਆਪਣੇ ਵਿਰਾਟ ਅਵਤਾਰ ’ਚ ਵਾਪਸ ਆ ਗਏ ਹਨ ਅਤੇ ਆਰਸੀਬੀ ਦੇ ਪ੍ਰਸ਼ੰਸਕ ਇਸ ਸੀਜ਼ਨ ਵਿਚ ਆਪਣੇ ਸਟਾਰ ਬੱਲੇਬਾਜ਼ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰਨਗੇ। ਬੈਂਗਲੁਰੂ ਦੀ ਟੀਮ ਨੂੰ 1 ਅਪ੍ਰੈਲ ਨੂੰ ਆਈਪੀਐਲ 2023 ਦੇ ਆਪਣੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਕਰਨਾ ਹੈ। ਜਾਣੋ ਟੀਮ ਦਾ ਪੂਰਾ ਸ਼ਡਿਊਲ

ਆਈਪੀਐਲ 2023 ’ਚ ਰਾਇਲ ਚੈਲਿੰਜਰਜ਼ ਬੈਂਗਲੁਰੂ ਦਾ ਸਮਾਂ ਸੂਚੀ ਇਸ ਤਰ੍ਹਾਂ ਹੈ -

ਪਿਛਲੇ ਸੀਜ਼ਨ ’ਚ ਬੰਗਲੌਰ ਦੀ ਟੀਮ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਸੀ। ਫਾਫ ਡੁਪਲੇਸੀ ਦੀ ਅਗਵਾਈ ’ਚ ਆਰਸੀਬੀ ਦੂਜੇ ਕੁਆਲੀਫਾਇਰ ’ਚ ਪਹੁੰਚਣ ਵਿਚ ਕਾਮਯਾਬ ਰਹੀ, ਜਿੱਥੇ ਟੀਮ ਨੂੰ ਰਾਜਸਥਾਨ ਰਾਇਲਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਬੈਂਗਲੁਰੂ ਦੀ ਟੀਮ ਇਕ ਵਾਰ ਵੀ ਆਈਪੀਐਲ ਟਰਾਫੀ ਨਹੀਂ ਜਿੱਤ ਸਕੀ।

Posted By: Harjinder Sodhi