ਜੇਐੱਨਐੱਨ, ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਫਰੈਂਚਾਇਜ਼ੀ ਟੀਮ ਰਾਇਲ ਚੈਲਿੰਜਰਜ਼ ਬੰਗਲੌਰ ਦੀ ਟੀਮ ਨੇ ਨਿਊਜ਼ਲੈਂਡ ਦੇ ਵਿਕਟਕੀਪਰ ਬੱਲੇਬਾਜ਼ ਨੂੰ ਸਾਈਨ ਕੀਤਾ ਹੈ। ਫਿਨ ਏਲੇਨ ਨੂੰ ਜੋਸ ਫਿਲੀਪੇ ਦੀ ਥਾਂ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ, ਜੋ ਇਸ ਪੂਰੇ ਸੀਜ਼ਨ ’ਚ ਟੀਮ ਲਈ ਮੈਚ ਨਹੀਂ ਖੇਡ ਸਕੇਗਾ। ਉਸ ਨੇ ਨਾ ਖੇਡਣ ਦੀ ਗੱਲ ਟੀਮ ਮੈਨੇਜਮੈਂਟ ਨੂੰ ਪਹਿਲਾਂ ਹੀ ਕਹਿ ਦਿੱਤੀ ਹੈ।

ਦੱਖਣੀ ਅਫ਼ਰੀਕਾ ਦੇ ਵਿਕਟਕੀਪਰ ਫਿਲੀਪੇ ਨੇ 2020 ਆਈਪੀਐੱਲ ਦੌਰਾਨ ਹੀ ਆਪਣੀ ਸ਼ੁਰੂਆਤ ਕੀਤੀ ਸੀ। ਇਸ ਖ਼ਿਡਾਰੀ ਨੇ 5 ਮੈਚ ਖੇਡ ਕੇ ਕੱੁਲ 78 ਦੌੜਾਂ ਹੀ ਬਣਾਈਆਂ ਸਨ। ਉਨ੍ਹਾਂ ਦੀ ਥਾਂ ਟੀਮ ’ਚ ਸ਼ਾਮਿਲ ਕੀਤੇ ਗਏ ਫਿਨ ਕੋਲ 12 ਮੈਚ ਖੇਡਣ ਦਾ ਤਜਰਬਾ ਹੈ। ਉਸ ਨੇ ਨਿਊਜ਼ੀਲੈਂਡ ’ਚ ਤਿੰਨ ਅਰਧ ਸੈਂਕੜੇ ਦੀਆਂ ਪਾਰੀਆਂ ਵੀ ਖੇਡੀਆਂ ਹਨ।

ਫਿਨ ਦਾ ਬੇਸ ਪ੍ਰਾਈਜ਼ 20 ਲੱਖ ਹੈ, ਜੋ ਫਿਲੀਪੇ ਦੇ ਹੀ ਬਰਾਬਰ ਹੈ। ਜੇ ਉਸ ਨੂੰ ਇਸ ਸੀਜ਼ਨ ’ਚ ਆਰੀਸੀਬੀ ਵੱਲੋਂ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਇਹ ਉਸ ਦੀ ਸ਼ੁਰੂਆਤ ਹੋਵੇਗੀ। ਇਸ ਸਾਲ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਮੌਜੂਦਾ ਚੈਂਪੀਅਨ ਮੰੁਬਈ ਇੰਡੀਅਨਜ਼ ਖ਼ਿਲਾਫ਼ ਆਪਣੀ ਖੇਡ ਦੀ ਸ਼ੁਰੂਆਤ ਕਰੇਗੀ। ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ’ਚ 9 ਅਪ੍ਰੈਲ ਨੂੰ ਦੋਵੇਂ ਟੀਮਾਂ ਅਹਿਮਦਾਬਾਦ ’ਚ ਆਹਮਣੇ-ਸਾਹਮਣੇ ਹੋਣਗੀਆਂ।

Posted By: Harjinder Sodhi