ਨਾਟਿੰਘਮ : ਭਾਰਤ ਖ਼ਿਲਾਫ਼ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਕੀਵੀ ਬੱਲੇਬਾਜ਼ ਰਾਸ ਟੇਲਰ ਨੇ ਮੰਨਿਆ ਕਿ ਸ਼ਿਖਰ ਧਵਨ ਦਾ ਜ਼ਖ਼ਮੀ ਹੋਣਾ ਭਾਰਤੀ ਟੀਮ ਦਾ ਵੱਡਾ ਨੁਕਸਾਨ ਹੈ। ਉਨ੍ਹਾਂ ਨੇ ਕਿਹਾ ਕਿ ਰੋਹਿਤ ਸ਼ਰਮਾ ਦੇ ਨਾਲ ਉਹ ਚੰਗੀ ਸ਼ੁਰੂਆਤ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਟੂਰਨਾਮੈਂਟ ਦੀ ਅਜੇ ਸ਼ੁਰੂਆਤ ਹੋਈ ਹੈ ਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਅਸੀਂ ਟੂਰਨਾਮੈਂਟ 'ਚ ਵਧੀਆ ਖੇਡ ਰਹੇ ਹਾਂ।