ਨਵੀਂ ਦਿੱਲੀ, ਜੇਐੱਨਐੱਨ : ICC Test Rankings : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਤੀਜੇ ਟੈਸਟ ਮੈਚ ਦੀਆਂ ਦੋਵੇ ਪਾਰੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਦਾ ਨਾਂ ਹਿਟ ਮੈਨ ਰੋਹਿਤ ਸ਼ਰਮਾ ਨੂੰ ਆਈਸੀਸੀ ਦੀ ਟੈਸਟ ਰੈਂਕਿੰਗ ’ਚ ਮਿਲਿਆ ਹੈ। ਰੋਹਿਤ ਸ਼ਰਮਾ ਇਕ ਵਾਰ ਫਿਰ ਤੋਂ ਆਈਸੀਸੀ ਟੈਸਟ ਰੈਂਕਿੰਗ ’ਚ ਟਾਪ 10 ਬੱਲੇਬਾਜ਼ਾਂ ਦੀ ਲਿਸਟ ’ਚ ਸ਼ਾਮਿਲ ਹੋ ਗਏ ਹਨ। ਨਾਲ ਹੀ ਨਾਲ ਉਨ੍ਹਾਂ ਨੇ ਫਿਰ ਤੋਂ ਕਰੀਅਰ ਦੀ ਬੈਸਟ ਰੈਂਕਿੰਗ ਹਾਸਿਲ ਕਰ ਲਈ ਹੈ।


ਰੋਹਿਤ ਸ਼ਰਮਾ ਨੇ ਮੋਟੇਰਾ ’ਚ ਪਿੰਕ ਬਾਲ ਨਾਲ ਖੇਡੇ ਗਏ ਤੀਜੇ


ਟੈਸਟ ਮੈਚ ਦੀ ਪਹਿਲੀ ਪਾਰੀ ’ਚ 96 ਗੇਂਦਾਂ ’ਚ 66 ਤੇ ਦੂਜੀ ਪਾਰੀ ’ਚ ਨਾਬਾਦ 25 ਦੌੜਾਂ ਬਣਾਈਆਂ ਸੀ। ਇਸੇ ਦਮ ’ਤੇ ਉਹ 14ਵੇਂ ਤੋਂ 8ਵੇਂ ਸਥਾਨ ’ਤੇ ਪਹੁੰਚੇ ਹਨ। ਇਸ ਸੀਰੀਜ਼ ਦੇ ਦੂਜੇ ਟੈਸਟ ਮੈਚ ’ਚ ਸੈਕੜੇ ਜੜਨ ਤੋਂ ਬਾਅਦ ਉਹ 19ਵੇਂ ਤੋਂ 14ਵੇਂ ਸਥਾਨ ’ਤੇ ਪਹੁੰਚ ਗਏ ਹਨ। ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ’ਚ ਦੂਜੀ ਵਾਰ ਟਾਪ 10 ’ਚ ਜਗ੍ਹਾਂ ਬਣਾਈ ਹੈ। ਇਸ ਤੋਂ ਪਹਿਲਾਂ ਵੀ 742 ਅੰਕਾਂ ਨਾਲ ਟੈਸਟ ਰੈਂਕਿੰਗ ’ਚ ਟਾਪ 10 ’ਚ ਸ਼ਾਮਿਲ ਰਹੇ ਹਨ।


ਆਈਸੀਸੀ ਟੈਸਟ ਰੈਂਕਿੰਗ ’ਚ ਟਾਪ 10 ਬੱਲੇਬਾਜ਼ਾਂ ’ਚ ਤਿੰਨ ਭਾਰਤੀ ਬੱਲੇਬਾਜ਼ ਸ਼ਾਮਿਲ ਹਨ, ਜਿਸ ’ਚ ਵਿਰਾਟ ਕੋਹਲੀ, ਪੰਜਵੇਂ, ਰੋਹਿਤ ਸ਼ਰਮਾ 8ਵੇਂ ਤੇ Cheteshwar Pujara 10ਵੇਂ ਨੰਬਰ ’ਤੇ ਹਨ।

Posted By: Rajnish Kaur