style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ੀ ਰੋਹਿਤ ਸ਼ਰਮਾ ਦੀ ਟੈਸਟ 'ਚ ਬਤੌਰ ਓਪਨਰ ਬੇਹੱਦ ਸ਼ਰਮਨਾਕ ਸ਼ੁਰੂਆਤ ਹੋਈ ਹੈ। ਸਾਊਥ ਅਫਰੀਕਾ ਖ਼ਿਲਾਫ਼ ਪ੍ਰੈਕਟਿਸ ਮੈਚ 'ਚ ਓਪਨਿੰਗ ਕਰਨ ਉਤਰੇ ਰੋਹਿਤ ਖਾਤਾ ਵੀ ਨਹੀਂ ਖੋਲ੍ਹ ਪਾਏ। ਮਹਿਜ਼ ਦੋ ਗੇਂਦਾਂ ਖੇਡਣ ਦੇ ਬਾਅਦ ਰੋਹਿਤ ਜ਼ੀਰੋ 'ਤੇ ਵਰਨੋਨ ਫਿਲੈਂਡਰ ਦੀ ਗੇਂਦ 'ਤੇ ਆਊਟ ਹੋ ਕੇ ਵਾਪਿਸ ਪਰਤੇ।

ਬੋਰਡ ਪ੍ਰੈਜ਼ੀਡੈਂਟ ਇਲੈਵਨ ਤੇ ਸਾਊਥ ਅਫਰੀਕਾ ਖ਼ਿਲਾਫ਼ ਤਿੰਨ ਰੋਜ਼ਾ ਮੈਚ ਖੇਡਿਆ ਜਾ ਰਿਹਾ ਹੈ। ਸਾਊਥ ਅਫਰੀਕਾ ਦੀ ਟੀਮ ਨੇ ਮੈਚ ਦੇ ਤੀਸਰੇ ਦਿਨ ਆਪਣੀ ਪਹਿਲੀ ਵਾਰ ਪਾਰੀ 6 ਵਿਕਟਾਂ ਦੇ ਨੁਕਸਾਨ 'ਤੇ 279 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ।

Posted By: Susheel Khanna