ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਰਿਤਿਕਾ ਸਜਦੇਹ ਨਾਲ ਦਸੰਬਰ 2015 ’ਚ ਵਿਆਹ ਕਰਵਾਇਆ ਸੀ। ਮੈਦਾਨ ’ਤੇ ਕ੍ਰਿਕਟ ਦੀ ਤਰ੍ਹਾਂ ਸਾਰਿਆਂ ਨੂੰ ਵਿਆਹੁਤਾ ਜੀਵਨ ਦੀ ਆਦਤ ਪੈਣ ’ਚ ਸਮਾਂ ਲੱਗਦਾ ਹੈ ਤੇ ਮੁੰਬਈ ਇੰਡੀਅੰਸ ਦੇ ਕਪਤਾਨ ਰੋਹਿਤ ਸ਼ਰਮਾ ਵੀ ਵੱਖ ਨਹੀਂ ਸੀ, ਖ਼ਾਸ ਕਰਕੇ ਕ੍ਰਿਕਟ ਦੇ ਦੌਰ ’ਤੇ ਉਹ ਅਕਸਰ ਕੁਝ ਨਾ ਕੁਝ ਚੀਜ਼ਾਂ ਨੂੰ ਭੁੱਲ ਜਾਂਦੇ ਸੀ। ਉਨ੍ਹਾਂ ਨੂੰ ਇਹ ਆਦਤ ਬਹੁਤ ਸੀ। ਖੁਦ ਕਪਤਾਨ ਵਿਰਾਟ ਕੋਹਲੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਰੋਹਿਤ ਪਾਸਪੋਰਟ ਤਕ ਭੁੱਲ ਜਾਂਦਾ ਹੈ।

ਆਈਫੋਨ, ਆਈਪੈਡ ਤੇ ਪਾਸਪੋਰਟ ਵਰਗੀਆਂ ਚੀਜ਼ਾਂ ਨੂੰ ਹੋਟਲ ’ਚ ਭੁੱਲ ਜਾਂਣ ਵਾਲੇ ਰੋਹਿਤ ਸ਼ਰਮਾ ਨੇ ਸਭ ਤੋਂ ਵੱਡੀ ਭੁੱਲ ਆਪਣੇ ਵਿਆਹ ਦੀ ਮੁੰਦਰੀ ਨਾ ਪਾਉਣ ਦੀ। 2017 ’ਚ ਗੌਰਵ ਕਪੂਰ ਦੇ ਸ਼ੋਅ ਬ੍ਰੇਕਫਾਸਟ ਵਿਦ ਚੈਂਪੀਅਨ ਦੇ ਇਕ ਐਪੀਸੋਡ ’ਚ ਭਾਰਤੀ ਟੀਮ ਦੇ ਸੀਮਿਤ ਓਵਰਾਂ ਦੇ ਉਪ ਕਪਤਾਨ ਦੁਆਰਾ ਆਪਣੇ ਵਿਆਹ ਦੀ ਮੁੰਦਰੀ ਨੂੰ ਭੁੱਲ ਜਾਣ ਦੀ ਘਟਨਾ ਨੂੰ ਰੋਹਿਤ ਨੇ ਖੁਦ ਸੁਣਾਇਆ ਸੀ ਤੇ ਦੱਸਿਆ ਸੀ ਕਿ ਜਲਦੀ-ਜਲਦੀ ਦੇ ਚੱਕਰ ’ਚ ਉਹ ਆਪਣੀ ਮੰਗਣੀ ਰਿੰਗ ਪਾਉਣਾ ਹੀ ਭੁੱਲ ਗਏ ਸੀ।

Posted By: Sarabjeet Kaur