ਨਵੀਂ ਦਿੱਲੀ (ਪੀਟੀਆਈ) : ਰੋਹਿਤ ਸ਼ਰਮਾ ਨੇ ਟੈਸਟ ਸਲਾਮੀ ਬੱਲੇਬਾਜ਼ ਵਜੋਂ ਆਪਣੀ ਭੂਮਿਕਾ ਦਾ ਮਜ਼ਾ ਲਿਆ ਹੈ ਪਰ ਆਸਟ੍ਰੇਲੀਆ ਖ਼ਿਲਾਫ਼ ਅਗਲੀ ਟੈਸਟ ਸੀਰੀਜ਼ ਵਿਚ ਉਹ ਟੀਮ ਮੈਨੇਜਮੈਂਟ ਦੀ ਮੰਗ ਮੁਤਾਬਕ ਬੱਲੇਬਾਜ਼ੀ ਨੰਬਰ ਵਿਚ ਆਪਣੀ ਥਾਂ ਨੂੰ ਲੈ ਕੇ ਲਚੀਲਾ ਹੋਣ ਲਈ ਤਿਆਰ ਹਨ।

ਸੀਨੀਅਰ ਬੱਲੇਬਾਜ਼ ਰੋਹਿਤ ਦੇ ਕਪਤਾਨ ਵਿਰਾਟ ਕੋਹਲੀ ਦੇ ਸ਼ੁਰੂਆਤੀ ਟੈਸਟ ਤੋਂ ਬਾਅਦ ਭਾਰਤ ਮੁੜਨ ਤੋਂ ਬਾਅਦ ਟੈਸਟ ਉੱਪ ਕਪਤਾਨ ਅਜਿੰਕੇ ਰਹਾਣੇ ਤੇ ਚੇਤੇਸ਼ਵਰ ਪੁਜਾਰਾ ਦੇ ਨਾਲ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਹੈ।

ਰੋਹਿਤ ਨੇ ਕਿਹਾ ਕਿ ਮੈਂ ਤੁਹਾਨੂੰ ਉਹੀ ਗੱਲ ਕਹਾਂਗਾ ਜੋ ਮੈਂ ਸਾਰਿਆਂ ਨੂੰ ਕਹੀ ਹੈ। ਜਿੱਥੇ ਵੀ ਟੀਮ ਚਾਹੁੰਦੀ ਹੈ, ਮੈਂ ਉਥੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ ਪਰ ਮੈਂ ਨਹੀਂ ਜਾਣਦਾ ਕਿ ਉਹ ਸਲਾਮੀ ਬੱਲੇਬਾਜ਼ ਵਜੋਂ ਮੇਰੀ ਭੂਮਿਕਾ ਬਦਲਣਗੇ ਜਾਂ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਜਦ ਤਕ ਉਹ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨਸੀਏ) ਵਿਚ ਸਟ੍ਰੈਂਥ ਅਤੇ ਕੰਡੀਸ਼ਨਿੰਗ ਟ੍ਰੇਨਿੰਗ ਤੋਂ ਬਾਅਦ ਆਸਟ੍ਰੇਲੀਆ ਪੁੱਜਣਗੇ, ਤਦ ਤਕ ਟੀਮ ਮੈਨੇਜਮੈਂਟ ਨੇ ਉਨ੍ਹਾਂ ਦੀ ਭੂਮਿਕਾ ਤੈਅ ਕਰ ਲਈ ਹੋਵੇਗੀ।

ਰੋਹਿਤ ਨੂੰ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਦੌਰਾਨ ਹੈਮਸਟਿ੍ੰਗ ਸੱਟ ਲੱਗ ਗਈ ਸੀ। ਰੋਹਿਤ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਆਸਟ੍ਰੇਲੀਆ ਵਿਚ ਪੁੱਜੀ ਟੀਮ ਮੈਨੇਜਮੈਂਟ ਨੇ ਵਿਰਾਟ ਦੇ ਜਾਣ ਤੋਂ ਬਾਅਦ ਬਦਲ ਪਛਾਣ ਲਏ ਹੋਣਗੇ ਕਿ ਕਿਹੜੇ ਖਿਡਾਰੀ ਹਨ ਜੋ ਪਾਰੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਮੈਂ ਉਥੇ ਪੁੱਜ ਜਾਵਾਂ, ਮੈਨੂੰ ਸਪੱਸ਼ਟ ਹੋ ਜਾਵੇਗਾ ਕਿ ਕੀ ਹੋਵੇਗਾ। ਉਹ ਜਿਸ ਨੰਬਰ 'ਤੇ ਚਾਹੁੰਦੇ ਹਨ, ਮੈਂ ਉਸ ਥਾਂ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਰਹਾਂਗਾ।

ਸਿਰਫ਼ ਪਰਥ 'ਚ ਹੁੰਦਾ ਹੈ ਜ਼ਿਆਦਾ ਉਛਾਲ : ਹੁਕ ਤੇ ਪੁਲ ਸ਼ਾਟ ਨੂੰ ਖੇਡਣ ਵਾਲੇ ਬਿਹਤਰੀਨ ਖਿਡਾਰੀਆਂ ਵਿਚੋਂ ਇਕ ਰੋਹਿਤ ਦਾ ਮੰਨਣਾ ਹੈ ਕਿ ਆਸਟ੍ਰੇਲਿਆਈ ਪਿੱਚਾਂ 'ਤੇ ਉਛਾਲ ਕਦੀ ਕਦੀ ਓਨਾ ਵੱਡਾ ਕਾਰਕ ਨਹੀਂ ਹੁੰਦਾ ਜਿੰਨਾ ਇਸ ਨੂੰ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਛਾਲ ਦੀ ਗੱਲ ਕਰਦੇ ਹਾਂ, ਪਰਥ ਨੂੰ ਛੱਡ ਕੇ, ਪਿਛਲੇ ਕੁਝ ਸਾਲਾਂ ਵਿਚ ਹੋਰ ਮੈਦਾਨਾਂ (ਐਡੀਲੇਡ, ਮੈਲਬੌਰਨ, ਸਿਡਨੀ) 'ਤੇ ਮੈਨੂੰ ਨਹੀਂ ਲਗਦਾ ਕਿ ਇੰਨਾ ਉਛਾਲ ਹੈ। ਰੋਹਿਤ ਨੇ ਕਿਹਾ ਕਿ ਹੁਣ, ਖ਼ਾਸ ਕਰ ਕੇ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਮੈਨੂੰ ਕਟ ਤੇ ਪੁਲ ਸ਼ਾਟ ਨਾ ਖੇਡਣ ਬਾਰੇ ਸੋਚਣਾ ਪਵੇਗਾ ਜਿੱਥੇ ਤਕ ਸੰਭਵ ਹੋਵੇ, ਮੈਨੂੰ ਵੀ ਤੇ ਸਟ੍ਰੇਟ ਸ਼ਾਟ ਖੇਡਣ 'ਤੇ ਧਿਆਨ ਲਾਉਣਾ ਪਵੇਗਾ।