ਲਿਸੈਸਟਰ (ਆਈਏਐੱਨਐੱਸ) : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਲਿਸੈਸਟਰਸ਼ਾਇਰ ਵਿਚ ਆਪਣੇ ਨਵੇਂ ਟ੍ਰੇਨਿੰਗ ਬੇਸ ਵਿਚ ਟੀਮ ਦੇ ਨਾਲ ਆਪਣਾ ਅਭਿਆਸ ਸ਼ੁਰੂ ਕੀਤਾ। ਭਾਰਤੀ ਟੈਸਟ ਟੀਮ ਦੇ ਪਿਛਲੇ ਹਫ਼ਤੇ ਲੰਡਨ ਪੁੱਜਣ ਤੋਂ ਬਾਅਦ ਕੁਝ ਟ੍ਰੇਨਿੰਗ ਸੈਸ਼ਨ ਹੋਏ ਸਨ ਤੇ ਹੁਣ ਟੀਮ ਲਿਸੈਸਟਰ ਵਿਚ 24 ਤੋਂ 27 ਜੂਨ ਤਕ ਕਾਊਂਟੀ ਟੀਮ ਵਿਰੁੱਧ ਅਭਿਆਸ ਮੈਚ ਖੇਡੇਗੀ। ਬੀਸੀਸੀਆਈ ਵੱਲੋਂ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇਕ ਵੀਡੀਓ ਤੇ ਤਸਵੀਰਾਂ ਵਿਚ ਰੋਹਿਤ ਤੇ ਉਨ੍ਹਾਂ ਦੇ ਸਲਾਮੀ ਜੋੜੀਦਾਰ ਸ਼ੁਭਮਨ ਗਿੱਲ ਨਾਲ ਹੋਰ ਖਿਡਾਰੀ ਵੀ ਅਭਿਆਸ ਸੈਸ਼ਨ ਵਿਚ ਹਿੱਸਾ ਲੈਂਦੇ ਹੋਏ ਨਜ਼ਰ ਆਏ। ਇਸ ਵਿਚਾਲੇ ਮੁੱਖ ਕੋਚ ਰਾਹੁਲ ਦ੍ਰਾਵਿੜ, ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ 2-2 ਨਾਲ ਡਰਾਅ ਰਹਿਣ ਤੋਂ ਬਾਅਦ ਬੈਂਗਲੁਰੂ ਤੋਂ ਇੰਗਲੈਂਡ ਲਈ ਰਵਾਨਾ ਹੋ ਗਏ।

Posted By: Gurinder Singh